ਸ਼ਬਦ ਲੰਗਰ ਬਣੇਗਾ ਨੌਜਵਾਨਾਂ ਲਈ ਚਾਨਣਮੁਨਾਰਾ

ਸ਼ਬਦ ਲੰਗਰ ਸਕੂਲੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ
ਸਕੂਲੀ ਬੱਚਿਆਂ ਨੂੰ ਵਿਅਕਤੀਗਤ ਪੱਧਰ ਤੇ ਭਵਿਖਮੁਖੀ ਸਿਖਿਆ ਪ੍ਰਦਾਨ ਕੀਤੀ ਜਾਵੇਗੀ

ਚੰਡੀਗੜ, 15 ਜੁਲਾਈ ( )-    ਪਛੜੇ ਇਲਾਕਿਆਂ ਅਤੇ ਪਛੜੇ ਵਰਗਾਂ ਵਿਚ ਯੂਥ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਮੌਜੂਦਾ ਸਿਖਿਆ ਪ੍ਰਬੰਧ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਲੋੜ ਨੂੰ ਮਹਿਸੂਸ ਤਾਂ ਹਰ ਕੋਈ ਕਰ ਰਿਹਾ ਹੈ, ਪਰ ‘ਸੁਸਾਇਟੀ ਫਾਰ ਐਜੂਕੇਸ਼ਨ ਐਂਡ ਅਵੇਅਰਨੈਸ ਇਨ ਬੈਕਵਰਡ ਏਰੀਆਜ਼’ ਨੇ ਆਪਣੇ ਲਹਿਰਾਗਾਗਾ ਸਕੂਲ ਵਿਚ ਸ਼ਬਦ ਲੰਗਰ ਦੁਆਰਾ ਵਿਕਸਤ ਕੀਤਾ ਗਿਆ ਕਰੀਕੁਲਮ ਲਾਗੂ ਕਰਕੇ ਇਸ ਦਿਸ਼ਾ ਵਿਚ ਨਿਸ਼ਚੇ ਹੀ ਪਹਿਲਾ ਕਦਮ ਉਠਾਇਆ ਹੈ।

ਇਸ ਪ੍ਰੋਗਰਾਮ ਰਾਹੀਂ ਸਕੂਲੀ ਬੱਚਿਆਂ ਨੂੰ ਵਿਅਕਤੀਗਤ ਪੱਧਰ ਤੇ ਭਵਿਖਮੁਖੀ ਸਿਖਿਆ ਪ੍ਰਦਾਨ ਕੀਤੀ ਜਾਵੇਗੀ. ਤਾਂ ਜੋ ਉਹ ਆਪਣੀਆਂ ਨਿਜੀ ਸੀਮਾਵਾਂ. ਸੰਭਾਵਨਾਵਾਂ ਅਤੇ ਲੋੜਾਂ ਅਨੁਸਾਰ ਸਾਰਥਕ ਸਿਖਿਆ ਪ੍ਰਾਪਤ ਕਰ ਸਕਣ। ਨਵੇਂ ਡਿਜੀਟਲ ਯੁਗ ਦੀਆਂ ਚਨੌਤੀਆਂ ਦਾ ਸਾਹਮਣਾ ਕਰਨ ਲਈ ਉਚ ਪੱਧਰੇ ਹੁਨਰ ਵਿਕਸਤ ਕਰ ਸਕਣ। ਡਿਜੀਟਲ ਮਸ਼ੀਨਾਂ ਨਾਲ ਰਲਕੇ ਕੰਮ ਕਰਨ ਦੀ ਜਾਚ ਸਿਖ ਸਕਣ।

ਵਰਤਮਾਨ ਦੌਰ ਵਿਚ ਕੇਵਲ ਇਲੀਟ ਸਕੂਲ ਹੀ ਅਜਿਹੀ ਸਿਖਿਆ ਪ੍ਰਦਾਨ ਕਰ ਰਹੇ ਹਨ, ਜਿਸ ਸਿਖਿਆ ਨੂੰ ਪ੍ਰਾਪਤ ਕਰਕੇ ਅਮੀਰ ਬੱਚੇ ਆਈ ਆਈ ਟੀ ਅਤੇ ਆਈ ਆਈ ਐਮਵਰਗੀਆਂ ਸੰਸਥਾਵਾਂ ਰਾਹੀਂ ਮੱਧ ਵਰਗੀ ਰੁਜ਼ਗਾਰ ਹਾਸਲ ਕਰਨ ਵਿਚ ਕਾਮਯਾਬ ਹੁੰਦੇ ਹਨ। ਪਰ ਇਹ ਨਵਾਂ ਪ੍ਰੋਗਰਾਮ ਅਫੋਰਡੇਬਲ ਹੋਣ ਕਾਰਨ ਗਰੀਭ ਗੁਰਬਿਆਂ ਲਈ ਵੀ ਆਸ ਦੀ ਕਿਰਨ ਲੈਕੇ ਆ ਰਿਹਾ ਹੈ। ਸ਼ਬਦ ਲੰਗਰ ਹਰ ਕਿਸੇ ਲਈ ਵਿਸ਼ਵ ਪੱਧਰ ਦੀ ਇਕੋ ਜੇਹੀ ਸਿਖਿਆ ਸਿਖਿਆ ਪਰਦਾਨ ਕਰਨ ਦੇ ਮਿਸ਼ਨ ਨਾਲ ਪ੍ਰਤੀਬੱਧ ਹੈ।

ਸ਼ਬਦ ਲੰਗਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਗੁਡ ਲਰਨਿੰਗ ਸਾਫਟਵੇਅਰ ਸਰਵਿਸਿਜ਼ ਦੇ ਐਮ ਡੀ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਬਾ ਅੰਤਰਰਾਸ਼ਟਰੀ ਪਬਲਿਕ ਸਕੂਲ ਤੋਂ ਸ਼ੁਰੂ ਹੋਣ ਵਾਲੀ ਇਹ ਲਹਿਰ ਕਿਸੇ ਇਕ ਧਰਮ ਜਾਂ ਫਿਰਕੇ ਲਈ ਨਹੀਂ, ਸਗੋਂ ਸਰਬੱਤ ਦੇ ਭਲੇ ਲਈ ਸਭਨਾਂ ਨੂੰ ਇਕੋ ਜੇਹੀ ਵਿਸ਼ਵ ਪੱਧਰ ਦੀ ਸਿਖਿਆ ਦਾ ਪ੍ਰਬੰਧ ਕਰਨ ਲਈ ਹੋਂਦ ਵਿਚ ਆਈ ਹੈ।

ਸੀਬਾ ਦੇ ਚੇਅਰਮੈਨ ਸ. ਕੰਵਲਜੀਤ ਸਿੰਘ ਨੇ ਦੱਸਿਆ ਕਿ ਸੀਬਾ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ, ਤਾਂ ਜੋ ਨਵੀਂ ਤਕਨਾਲੋਜੀ ਨੂੰ ਪ੍ਰਣਾਇਆ ਇਹ ਸਕੂਲ ਦੁਨੀਆਂ ਲਈ ਇਕ ਚਾਨਣਮੁਨਾਰਾ ਸਾਬਤ ਹੋ ਸਕੇ। ਉਹਨਾ ਦੱਸਿਆ ਕਿ ਸਿਖ ਪ੍ਰੰਪਰਾ ਵਿਚ ਸਿਖਿਆ ਦੇ ਲੰਗਰ ਨੂੰ ਕੇਵਲ ਭੋਜਨ ਦੇ ਲੰਗਰ ਬਰਾਬਰ ਮਹੱਤਵ ਹੀ ਨਹੀਂ ਦਿੱਤਾ ਗਿਆ,ਸਗੋਂ ਗੁਰਦਵਾਰਿਆ ਨੂੰ ਵੀ ਹੋਰ ਗੱਲਾਂ ਦੇ ਨਾਲ ਨਾਲ ਸਿਖਿਆ ਦੇ ਕੇਂਦਰਾਂ ਵਜੋਂ ਵੀ ਕਲਪਿਤ ਕੀਤਾ ਗਿਆ ਸੀ। ਇਸ ਗੱਲ ਦੀ ਅਹਿਮੀਅਤ ਨੂੰ ਸਮਝਦੇ ਹੋਇਆ ਗੁਰਸਵਾਰਿਆਂ ਦੀ ਭੂਮਿਕਾ ਵੀ ਸ਼ਾਮਲ ਕੀਤੀ ਜਾ ਰਹੀ ਹੈ।

ਸ਼ਬਦ ਲੰਗਰ ਦੀ ਪ੍ਰਾਜੈਕਟ ਡਾਇਰੈਕਰ ਡਾ. ਸੋਨੂੰ ਗਰੇਵਾਲ ਨੇ ਦੱਸਿਆ ਕਿ ਸ਼ਬਦ ਲੰਗਰ ਦੇ ਸਲਾਹਕਾਰ ਅਮਰਜੀਤ ਸਿੰਘਗਰੇਵਾਲ ਦੁਆਰਾ ਲਏ ਗਏ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਜਿਥੇ ਇਕ ਸ਼ਕਤੀਸ਼ਾਲੀ ਐਪ ਅਤੇ ਉਚਕੋਟੀ ਦਾ ਕੌਟੈਂਟ ਤਿਆਰ ਕੀਤਾ ਗਿਆ ਹੈ, ਓਥੇ ਸਿਖਿਆ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਜਿਠਣ ਲਈ ਇਕ ਨਵੀ ਨੀਤੀ ਵੀ ਲੈ ਕੇ ਆਏ ਹਾਂ। ਇਸ ਤਹਿਤ ਸਕੂਲ ਦੇ ਬੱਚਿਆਂ ਨੂੰ ਨਵੀਂ ਸਿਖਿਆ ਲਈ ਪ੍ਰੇਰਿਤ ਕਰਨਾ ਅਤੇ ਅਧਿਆਪਕਾਂ ਨੂੰ ਫਲਿਪਡ ਟੀਚਿੰਗ ਦੀ ਟਰੇਨਿੰਗ ਦੇਣਾ ਪਹਿਲ ਦੇ ਆਧਾਰ ਤੇ ਸ਼ਾਮਲ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਵਰਤਮਾਨ ਵਿਵਸਥਾ ਵਿਚ ਸਕੂਲ ਦਾ ਮਕਸਦ ਬੱਚਿਆਂ ਨੂੰ ਕੇਵਲ ਉਚ ਸਿਖਿਆ ਦੀਆਂ ਵੱਡੀਆਂ ਸੰਸਥਾਵਾਂ ਵਿਚ ਦਾਖਲੇ ਲਈ ਤਿਆਰ ਕਰਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ।ਪਰ ਅਸੀਂ ਉਹਨਾ ਅੰਦਰ ਨਵੀਆਂ ਸੰਭਾਵਨਾਵਾਂ ਅਤੇ ਸ਼ਕਤੀਆਂ ਜਗਾਉਣ ਲਈ ਵੀ ਪ੍ਰਤੀਬੱਧ ਹਾਂ। ਇਸ ਤੋਂ ਇਲਾਵਾ ਅਰਨ ਵਹਾਈਲ ਯੂ ਲਰਨ (ਪੜ੍ਹਾਈ ਨਾਲ ਕਮਾਈ) ਅਤੇ ਕਰੀਏਟ ਵਰਗੇ ਪੋਰਟਲ ਨਿਰਮਿਤ ਕੀਤੇ ਗਏ ਹਨ।