ਦਿਨੇਸ਼ ਚੱਢਾ ਨੇ ਹਰੀ ਝੰਡੀ ਦੇ ਕੇ ਸ਼ਹਿਰ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ

ਦਿਨੇਸ਼ ਚੱਢਾ ਨੇ ਹਰੀ ਝੰਡੀ ਦੇ ਕੇ ਸ਼ਹਿਰ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ
ਦਿਨੇਸ਼ ਚੱਢਾ ਨੇ ਹਰੀ ਝੰਡੀ ਦੇ ਕੇ ਸ਼ਹਿਰ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ
ਰੂਪਨਗਰ, 6 ਮਈ 2022

ਜ਼ਿਲ੍ਹੇ ਦੀ ਆਮ ਪਬਲਿਕ ਦੇ ਸਮੱਸਿਆਂ ਦੀ ਸੁਣਵਾਈ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਜਰਨਲ ਬੱਸ ਸਟੈਂਡ ਤੋਂ ਹਰੀ ਝੰਡੀ ਦੇ ਕੇ ਰੂਪਨਗਰ ਸ਼ਹਿਰ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ।

ਹੋਰ ਪੜ੍ਹੋ :-ਡਾਕਟਰ ਨਿਸ਼ਾ ਸਾਹੀ ਵਲੋਂ ਅੱਜ ਖੇਤਰ ਵਿੱਚ ਮਿਸ਼ਨ ਇੰਦਰਧਨੁਸ਼ ਤਹਿਤ ਚੈਕਿੰਗ ਕੀਤੀ

ਇਸ ਮੌਕੇ ਐਡਵੋਕੇਟ ਚੱਢਾ ਨੇ ਕਿਹਾ ਕਿ ਰੋਪੜ ਫਗਵਾੜਾ – ਨਵਾਂਸ਼ਹਿਰ – ਬੰਗਾ – ਰੋਪੜ ਸੜਕ N.H.344 A ਤੇ ਨਵੇਂ ਬੱਸ ਸਟੈਂਡ ਦੇ ਨੇੜੇ ਅਤੇ ਨਹਿਰੂ ਸਟੇਡੀਅਮ ਦੇ ਨਾਲ ਸਰਹੰਦ ਨਹਿਰ ਉੱਪਰ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪ੍ਰੋਜੈਕਟ ਦੇ ਕਾਰਨ ਇਸ ਪੁੱਲ ਦੀ ਟਰੈਫਿਕ ਨੂੰ ਮਿਤੀ 21-04-2022 ਨੂੰ ਅਗਲੇ ਹੁਕਮਾਂ ਤੱਕ ਡਾਈਵਰਟ ਕੀਤਾ ਗਿਆ ਹੈ। ਬੱਸਾਂ ਦੀ ਹੋਈ ਇਸ ਡਾਈਵਰਸ਼ਨ ਕਾਰਨ ਆਮ ਪਬਲਿਕ ਨੂੰ ਜਨਰਲ ਬੱਸ ਸਟੈਂਡ ਰੂਪਨਗਰ ਤੱਕ ਆਉਣ ਅਤੇ ਜਨਰਲ ਬੱਸ ਸਟੈਂਡ ਰੂਪਨਗਰ ਤੋਂ ਨੰਗਲ ਰੇਲਵੇ ਫਾਟਕ, ਪੁਰਾਣਾ ਬੱਸ ਸਟੈਂਡ, ਸ੍ਰੀ ਭੱਠਾ ਸਾਹਿਬ ਅਤੇ ਪੁਲਿਸ ਲਾਇਨ ਪਹੁੰਚਣ ਵਿੱਚ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਲਈ ਇਹ ਜਨਰਲ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ ਰੂਪਨਗਰ ਵੱਲੋਂ ਸ਼ਟਲ ਸਰਵਿਸ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਬੱਸ ਦੇ ਰੂਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ਟਲ ਬੱਸ ਸਰਵਿਸ ਸਵੇਰੇ 7 ਵਜੇ ਤੋ 11 ਵਜੇ ਤੱਕ ਅਤੇ ਬਾਅਦ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਜਨਰਲ ਬੱਸ ਸਟੈਂਡ ਤੋਂ ਚੱਲ ਕੇ ਬੇਲਾ ਚੌਕ/ਸਰਕਾਰੀ ਹਸਪਤਾਲ ਅਤੇ ਵਾਪਿਸ ਬੇਲਾ ਚੌਕ ਤੋਂ ਸਰਕਾਰੀ ਕਾਲਜ, ਗਿਆਨੀ ਜੈਲ ਸਿੰਘ ਨਗਰ ਰਾਂਹੀਂ ਹੁੰਦੀ ਹੋਈ ਨੰਗਲ ਰੇਲਵੇ ਫਾਟਕ, ਪੁਰਾਣਾ ਬੱਸ ਸਟੈਂਡ, ਸ੍ਰੀ ਭੱਠਾ ਸਾਹਿਬ ਅਤੇ ਪੁਲਿਸ ਲਾਇਨ ਰੂਪਨਗਰ ਤੱਕ ਜਾਵੇਗੀ ਅਤੇ ਇਸੇ ਰੂਟ ਰਾਂਹੀ ਵਾਪਿਸ ਨਵਾਂ ਬੱਸ ਸਟੈਂਡ ਰੂਪਨਗਰ ਆਏਗੀ।