ਕਿਹਾ, 1996 ਲੋਕ ਸਭਾ ਚੋਣਾਂ ਵਰਗਾ ਇਤਿਹਾਸ ਦੁਹਰਾ ਕੇ ਵੱਡੀ ਜਿੱਤ ਹਾਸਲ ਕਰਾਂਗੇ
ਚੰਡੀਗੜ੍ਹ 29 ਜਨਵਰੀ 2022
ਪੰਜਾਬ ਚ ਕਰੀਬ ਢਾਈ ਦਹਾਕਿਆਂ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਇਕ ਵਾਰ ਫਿਰ ਮਿਲ ਕੇ ਚੋਣ ਮੈਦਾਨ ਵਿੱਚ ਹਨl ਇੱਕ ਸੌ ਸਤਾਰਾਂ ਸੀਟਾਂ ਵਾਲੀ ਵਿਧਾਨ ਸਭਾ ਚ ਸਤੱਨਵੇ ਸੀਟਾਂ ਉੱਤੇ ਅਕਾਲੀ ਦਲ ਅਤੇ ਬੀ ਸੀਟਾਂ ਉਤੇ ਬਸਪਾ ਦੇ ਉਮੀਦਵਾਰ ਚੋਣ ਲੜ ਰਹੇ ਹਨ l
ਹੋਰ ਪੜ੍ਹੋ :-ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਧਾਰਿਆ 2 ਮਿੰਟ ਦਾ ਮੌਨ: ਵਿਵੇਕ ਐਸ ਸੋਨੀ
ਜ਼ਿਕਰਯੋਗ ਹੈ ਕਿ ਪੰਜਾਬ ਚ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਹੈ ਦਲਿਤ ਰਾਜਨੀਤੀ ਨੂੰ ਧਾਰ ਦੇਣ ਵਾਲੇ ਕਾਂਸ਼ੀ ਰਾਮ ਦੀ ਜਨਮ ਭੂਮੀ ਵੀ ਪੰਜਾਬ ਹੀ ਹੈ ਅਤੇ ਇਹ ਹੁਣ ਚੋਣਾਂ ਦੌਰਾਨ ਬਸਪਾ ਦੀ ਤਾਕਤ ਬਣੇਗੀ ਅਤੇ ਅਕਾਲੀ ਬਸਪਾ ਗੱਠਜੋੜ ਜਿੱਤ ਦਾ ਝੰਡਾ ਪੰਜਾਬ ਚ ਲਹਿਰਾਏਗਾ l ਜਿੱਥੇ ਬਾਕੀ ਪਾਰਟੀਆਂ ਚ ਭਾਈ ਭੈਣ ਪ੍ਰਦੇਸ਼ ਪਾਰਟੀ ਦੇ ਅਕਸ ਪੈਰਾਸ਼ੂਟ ਲੀਡਰਾਂ ਵਿੱਚ ਹੀ ਉਲਝੀ ਪਈ ਹੈ ਅਜਿਹੇ ਵਿੱਚ ਪੰਜਾਬ ਦੀ ਜਨਤਾ ਨੂੰ ਮਜ਼ਬੂਤ ਗੱਠਜੋੜ ਵਜੋਂ ਸਿਰਫ਼ ਅਕਾਲੀ ਬਸਪਾ ਹੀ ਨਜ਼ਰ ਆ ਰਹੇ ਹਨ l ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਇੱਥੇ ਕੀਤਾ l
ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਬੜੀ ਸੂਝ ਬੂਝ ਨਾਲ ਆਪਣੀ ਵੋਟ ਦਾ ਪ੍ਰਯੋਗ ਕਰਨ ਤਾਂ ਕਿ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਇਆ ਜਾ ਸਕੇ ਅਤੇ ਕਰਜ਼ ਮੁਕਤ ਕੀਤਾ ਜਾ ਸਕੇ l ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਦੋਵੇਂ ਹੀ ਜਿੱਥੇ ਲੋਕਾਂ ਦੀਆਂ ਪਸੰਦੀਦਾ ਪਾਰਟੀਆਂ ਹਨ ਉਥੇ ਲੋਕਾਂ ਨਾਲ ਵਰਤ ਵਰਤਾਰੇ ਵਾਲੇ ਆਗੂ ਪਾਰਟੀ ਕੋਲ ਹਨ l
ਉਨ੍ਹਾਂ ਕਿਹਾ ਕਿ ਦੋਨਾਂ ਹੀ ਪਾਰਟੀਆਂ ਦਾ ਆਪਣਾ ਵੱਖਰਾ ਕਾਡਰ ਹੈ ਅਤੇ ਵੋਟ ਸ਼ੇਅਰਿੰਗ ਵਿੱਚ ਵੀ ਦੋਨਾਂ ਪਾਰਟੀਆਂ ਤਾਲਮੇਲ ਨਾਲ ਜਿੱਤ ਦਰਜ ਕਰਨਗੀਆਂ l ਉਨ੍ਹਾਂ ਕਿਹਾ ਕਿ 1996 ਲੋਕ ਸਭਾ ਚੋਣਾਂ ਦੌਰਾਨ ਦੋਨੋਂ ਪਾਰਟੀਆਂ ਨੇ ਇਸ ਤਾਲਮੇਲ ਨਾਲ ਕੰਮ ਕੀਤਾ ਦੋਨਾਂ ਦੇ ਆਪਣੇ ਵੋਟ ਬੈਂਕ ਨੇ ਦੋਨਾਂ ਪਾਰਟੀਆਂ ਨੂੰ ਫਾਇਦਾ ਪਹੁੰਚਾਇਆ ਅਤੇ ਤੇਰਾਂ ਵਿੱਚੋਂ ਗਿਆਰਾਂ ਸੀਟਾਂ ਉੱਤੇ ਜਿੱਤ ਹਾਸਲ ਕਰਨ ਚ ਕਾਮਯਾਬ ਰਹੇ ਅਤੇ ਹੁਣ ਵਿਖੇ ਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਪਾਰਟੀਆਂ ਪੰਜਾਬ ਚ ਜਿੱਤ ਹਾਸਲ ਕਰਨਗੀਆਂ l

English






