
ਕਿਹਾ, 18-19 ਸਾਲ ਉਮਰ ਵਰਗ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਜ਼ਿਲ੍ਹੇ ਦੇ ਕਾਲਜਾਂ/ ਯੂਨੀਵਰਸਿਟੀਆਂ/ਵਿੱਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ 30 ਨਵੰਬਰ ਤੱਕ
ਯੋਗ ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟਰੇਸ਼ਨ ਕੈਂਪਾਂ ਦਾ ਲਾਭ ਲੈਣ ਦੀ ਕੀਤੀ ਅਪੀਲ
ਜਲੰਧਰ, 17 ਨਵੰਬਰ 2021
ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ 20 ਅਤੇ 21 ਨਵੰਬਰ 2021 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ, ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਤਿਆਰੀਆਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਤਹਿਤ 01 ਨਵੰਬਰ ਤੋਂ 30 ਨਵੰਬਰ 2021 ਤੱਕ ਵੋਟਰ ਸੂਚੀਆਂ ਸਬੰਧੀ ਦਅਵੇ ਅਤੇ ਇਤਰਾਜ ਫਾਰਮ 6, 6ਏ, 7,8,8ਏ ਵਿੱਚ ਪ੍ਰਾਪਤ ਕੀਤੇ ਜਾ ਰਹੇ ਹਨ।
ਹੋਰ ਪੜ੍ਹੋ :-‘ਬ੍ਰਾਹਮਣ ਮੰਡਲ ਖਾਟੀ ਧਾਮ’ ਫਗਵਾੜਾ ਦੇ ਵਫਦ ਨੇ ਕੀਤੀ ਕੈਬਨਿਟ ਮੰਤਰੀ ਆਸ਼ੂ ਨਾਲ ਮੁਲਾਕਾਤ
ਉਨ੍ਹਾਂ ਦੱਸਿਆ ਕਿ ਮਿਤੀ 20.11.2021 ਦਿਨ ਸ਼ਨੀਵਾਰ ਅਤੇ ਮਿਤੀ 21.11.2021 ਦਿਨ ਐਤਵਾਰ ਨੂੰ ਸਮੂਹ ਬੀ.ਐਲ.ਓਜ਼ ਵੱਲੋਂ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵਲੋਂ 18-19 ਸਾਲ ਉਮਰ ਵਰਗ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ 30 ਨਵੰਬਰ, 2021 ਤੱਕ ਜ਼ਿਲ੍ਹੇ ਦੇ ਕਾਲਜਾਂ/ ਯੂਨੀਵਰਸਿਟੀਆਂ/ਵਿੱਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 18 ਨਵੰਬਰ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ (ਕੋ-ਐਜੂਕੇਸ਼ਨ) ਨਕੋਦਰ, ਸੇਂਟ ਸੋਲਜ਼ਰ ਮੈਨੇਜਮੈਂਟ ਐਂਡ ਟੈਕਨਾਲੋਜੀ ਇੰਸੀਟੀਚਿਊਟ ਕਪੂਰਥਲਾ ਰੋਡ, ਜਲੰਧਰ, ਐਮ.ਜੀ.ਐਨ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਪੈਰਾਡਾਈਜ਼ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਐਚ.ਐਮ.ਵੀ.ਕਾਲਜ,ਜਲੰਧਰ ਅਤੇ ਏ.ਪੀ.ਜੇ ਕਾਲਜ ਜਲੰਧਰ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸੇ ਤਰਾਂ 25 ਨਵੰਬਰ ਨੂੰ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ, ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਲਾਡੋਵਾਲੀ ਰੋਡ, ਜਲੰਧਰ, 26 ਨਵੰਬਰ ਨੂੰ ਖਾਲਸਾ ਕਾਲਜ ਲਾਅ ਜਲੰਧਰ, ਖਾਲਸਾ ਕਾਲਜ,ਜਲੰਧਰ, ਏ.ਪੀ.ਜੇ.ਕਾਲਜ ਫਾਈਨ ਆਰਟਸ ਜਲੰਧਰ, ਟਰਿੰਟੀ ਕਾਲਜ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ,ਲੱਧੇਵਾਲੀ ਰੋਡ, ਜਲੰਧਰ, ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਗੌਰਮਿੰਟ ਆਈ.ਟੀ.ਆਈ.(ਲੜਕੀਆਂ) ਲਾਜਪਤ ਨਗਰ ਜਲੰਧਰ, ਮਿਤੀ 27 ਨਵੰਬਰ ਨੂੰ ਲਾਇਲਪੁਰ ਖਾਲਸਾ ਕਾਲਜ (ਲੜਕੇ) ਜਲੰਧਰ, ਪੋਲੋਟੈਕਨਿਕ ਕਾਲਜ(ਲੜਕੀਆਂ) ਲਾਡੋਵਾਲੀ ਰੋਡ,ਜਲੰਧਰ, ਕੇ.ਐਮ.ਵੀ.ਕਾਲਜ ਜਲੰਧਰ, ਮੇਹਰ ਚੰਦ ਟੈਕਨੀਕਲ ਇੰਸਟੀਚਿਊਟ ਜਲੰਧਰ, ਡੀ.ਏ.ਵੀ.ਕਾਲਜ,ਜਲੰਧਰ, ਡੀ.ਏ.ਵੀ.ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਜਲੰਧਰ, ਦੁਆਬਾ ਕਾਲਜ ਜਲੰਧਰ, ਮੇਹਰ ਚੰਦ ਬਹੁ ਤਕਨੀਕੀ ਕਾਲਜ,ਜਲੰਧਰ, ਮਿਤੀ 29 ਨਵੰਬਰ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ, ਗੁਰੂ ਨਾਨਕ ਪੋਲੀਟੈਕਨਿਕ ਕਾਲਜ ਕਠਾਰ, ਜਨਤਾ ਕਾਲਜ ਭੋਗਪੁਰ, ਗੌਰਮਿੰਟ ਆਈ.ਟੀ.ਆਈ. ਭੋਗਪੁਰ ਅਤੇ 30 ਨਵੰਬਰ 2021 ਨੂੰ ਜੀ.ਜੀ.ਐਸ ਗੌਰਮਿੰਟ ਕਾਲਜ ਜੰਡਿਆਲਾ, ਇਨੋਸੈਂਟ ਹਾਰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਬਨਾਰਸੀ ਦਾਸ ਆਰੀਆ ਕਾਲਜ ਹਕੀਕਤ ਰੋਡ, ਜਲੰਧਰ ਕੈਂਟ, ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਜਲੰਧਰ, ਸਰਕਾਰੀ ਕਾਲਜ ਸ਼ਾਹਕੋਟ ਅਤੇ ਗੌਰਮਿੰਟ ਆਈ.ਟੀ.ਆਈ. ਸ਼ਾਹਕੋਟ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਸ੍ਰੀ ਥੋਰੀ ਨੇ ਸਮੂਹ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਕਾਲਜਾਂ/ਯੂਨੀਵਰਸਿਟੀਆਂ/ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ 18-19 ਉਮਰ ਵਰਗ ਦੇ ਵਿਦਿਆਰਥੀਆਂ ਦੀ 100 ਫੀਸਦੀ ਵੋਟ ਰਜਿਸਟਰੇਸ਼ਨ ਇਨ੍ਹਾਂ ਕੈਂਪ ਦੌਰਾਨ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਵੋਟਰ ਬਣਨ ਤੋਂ ਵਾਂਝਾ ਨਾ ਰਹੇ।ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਕਾਲਜ ਵਿੱਚ ਨਿਰਧਾਰਿਤ ਮਿਤੀ ਨੂੰ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਵਿੱਚ ਸ਼ਾਮਲ ਹੋ ਕੇ ਫਾਰਮ ਨੰ. 6 ਰਾਹੀਂ ਆਪਣੀ ਵੋਟ ਅਪਲਾਈ ਕਰਨ।
ਉਨ੍ਹਾਂ ਜ਼ਿਲੇ ਦੇ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਜ਼ਿਲੇ ਦੇ ਸਮੂਹ ਬੂਥਾਂ ’ਤੇ ਲਗਾਏ ਜਾ ਰਹੇ ਸਪੈਸ਼ਲ ਕੈਂਪਾ ਦੌਰਾਨ ਪੋਲਿੰਗ ਬੂਥਾਂ ’ਤੇ ਬੈਠ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀਆਂ ਵੋਟਾਂ ਬਣਾਈਆਂ ਜਾਣ।

English





