ਅੰਮ੍ਰਿਤਸਰ 14 ਨਵੰਬਰ 2021
ਮੁੱਖ ਚੋਣ ਅਫਸਰ ਪੰਜਾਬ ਵਿਸ਼ੇਸ਼ ਸਰਸਰੀ ਸੁਧਾਈ ਸਾਲ 2022 ਬਾਲ ਦਿਵਸ ਦੇ ਮੌਕੇ ਤੇ ਰਿਲੇ ਦੌੜ ਦਾ ਆਯੋਜਨ ਕੀਤਾ ਗਿਆ । ਜਿਸ ਤਹਿਤ ਵੱਖ ਵੱਖ ਸਕੂਲ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਉਨ੍ਹਾਂ ਨੇ ਹੱਥਾਂ ਵਿੱਚ ਬੈਨਰ ਸਲੋਗਨ ਅਤੇ ਨਾਅਰੇ ਲਗਾਉਂਦੇ ਹੋਏ ਛੇਹਰਟਾ ਤੋਂ ਪੁਤਲੀ ਘਰ ਪੁਤਲੀ ਘਰ ਤੋਂ ਕੈਂਟ ਰੋਡ , ਜ਼ਿਲ੍ਹਾ ਪ੍ਰਬੰਧਕੀ, ਕਚਹਿਰੀ ਚੌਕ, ਮਾਲ ਰੋਡ, ਇਨਕਮ ਟੈਕਸ ਚੌਂਕ ਤੋਂ ਹੁੰਦੇ ਹੋਏ ਸ.ਕੰ.ਸ.ਸ.ਸ.ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਸਮਾਪਤ ਹੋਇਆ ਬੱਚਿਆਂ ਅਤੇ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਹੋਰ ਪੜ੍ਹੋ :-ਬਾਲ ਦਿਵਸ ਨੂੰ ‘ਚਲਾਨ ਮੁਕਤ ਦਿਵਸ’ ਵਜੋਂ ਮਨਾਇਆ
ਇਸ ਮੌਕੇ ਸ੍ਰੀ ਸੁਸ਼ੀਲ ਕੁਮਾਰ ਤੁਲੀ ਡੀ ਈ ਓ ਐਲੀਮੈਂਟਰੀ, ਸ੍ਰੀ ਹਰਭਗਵੰਤ ਡਿਪਟੀ ਡੀ. ਈ. ਓ. ਮੈਡਮ ਮਨਦੀਪ ਪਿ੍ਰੰਸੀਪਲ, ਮੈਡਮ ਆਦਰਸ਼ ਸ਼ਰਮਾ, ਮੈਡਮ ਮਨਦੀਪ ਕੌਰ ਬੱਲ, ਮੈਡਮ ਬਿਮਲ ਕੌਰ, ਸ੍ਰੀ ਹਰੀਸ਼ ਕੁਮਾਰ ਅਤੇ ਸ੍ਰੀ ਦਿਨੇਸ਼ ਕੁਮਾਰ ਬੱਚਿਆਂ ਦੀ ਅਗਵਾਈ ਕਰ ਰਹੇ ਸਨ ।

English






