ਐਸਐਸਪੀ ਤਰਨ ਤਾਰਨ ਦਾ ਲੋਕਾਂ ਦੇ ਨੁਮਾਇੰਦਿਆਂ ਪ੍ਰਤੀ ਰਵਈਆ ਨਿੰਦਣਯੋਗ : ‘ਆਪ’
‘ਆਪ’ ਵਲੋਂ ਨਾਜਾਇਜ ਸਰਾਬ ਮਾਫੀਆ ਵਿਰੁੱਧ ਪ੍ਰਦਰਸ਼ਨ ਨੂੰ ਤਰਨ ਤਾਰਨ ਦੇ ਲੋਕਾਂ ਵਲੋਂ ਮਿਲਿਆ ਹੁੰਗਾਰਾ : ਕੁਲਵੰਤ ਪੰਡੋਰੀ
‘ਆਪ’ ਵੱਲੋਂ ਸਰਾਬ ਮਾਫੀਆ ਦੇ ਦੋਸੀਆਂ ਅਤੇ ਸਰਪ੍ਰਸਤਾਂ ਖਲਿਾਫ ਕਤਲ ਕੇਸ ਦਰਜ ਹੋਣ ਤੱਕ ਜਾਰੀ ਰਹੇਗਾ ਪ੍ਰਦਰਸ਼ਨ : ਕੁਲਤਾਰ ਸਿੰਘ
ਤਰਨਤਾਰਨ 23, ਅਗਸਤ 2020
“ਤਰਨਤਾਰਨ ਦੇ ਪੁਲਿਸ ਮੁਖੀ ਦੇ ਤਾਨਾਸਾਹੀ ਅਤੇ ਅਣਮਨੁੱਖੀ ਵਤੀਰੇ ਕਾਰਨ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਨਾਜਾਇਜ਼ ਸਰਾਬ ਪੀ ਕੇ ਮੌਤ ਦੀ ਭੇਂਟ ਚੜੇ ਲੋਕਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕਰਨ ਲਈ ਆਪਣਾ ਵਿਰੋਧ ਪ੍ਰਦਰਸਨ ਜਾਰੀ ਰੱਖਿਆ ਜਾਵੇਗਾ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਾਵਾਂ ਨੇ ਕੀਤਾ ।
‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਜੋ ਅੱਜ ਇਸ ਮੁਜਾਹਰੇ ਵਿੱਚ ਸਾਮਲ ਹੋਏ, ਨੇ ਕਿਹਾ ਕਿ ਪੰਜਾਬ ਦੇ ਲੋਕ ਹਾਕਮ ਧਿਰ ਦੇ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਸਭ ਕੁੱਝ ਭਲੀ ਭਾਂਤੀ ਜਾਣਦੇ ਹਨ ਅਤੇ ਰਾਜਾ ਅਮਰਿੰਦਰ ਸਿੰਘ ਸਰਕਾਰ ਦੀਆਂ ਵਿਰੋਧੀ ਨੀਤੀਆਂ ਖਿਲਾਫ ਆਪਣਾ ਭੜਾਸ ਕੱਢਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ। ਇਹੋ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਤਰਨਤਾਰਨ ਵਿੱਚ ਨਾਜਾਇਜ ਸਰਾਬ ਦੇ ਵਿਰੋਧ ਵਿੱਚ ‘ਆਪ’ ਨੂੰ ਆਪਣਾ ਸਮਰਥਨ ਦੇ ਰਹੇ ਹਨ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਕਾਂਗਰਸੀ ਆਗੂ ਜਾਣਬੁੱਝ ਕੇ ਨਾਜਾਇਜ ਸਰਾਬ ਦੇ ਵਪਾਰ ਨੂੰ ਉਤਸਾਹਿਤ ਕਰ ਰਹੇ ਹਨ ਅਤੇ ਪੁਲਿਸ ਉਨਾਂ ਦਾ ਸਮਰਥਨ ਕਰ ਰਹੀ ਹੈ, ਇਹੀ ਕਾਰਨ ਹੈ ਕਿ ਐਸਐਸਪੀ ਤਰਨ ਤਾਰਨ ਪ੍ਰਦਰਸਨ ਕਰ ਰਹੇ ‘ਆਪ’ ਵਲੰਟੀਅਰਾਂ ਦੀਆਂ ਮੰਗਾਂ ਨੂੰ ਸੁਣਨ ਲਈ ਸਮਾਂ ਨਹੀਂ ਦੇ ਰਹੇ। ਉਨਾਂ ਨੇ ਕਿਹਾ ਕਿ ਲੋਕਾਂ ਦੀ ਆਵਾਜ ਨੂੰ ਜਿਆਦਾ ਦੇਰ ਤੱਕ ਦਬਾਇਆ ਨਹੀਂ ਜਾ ਸਕਦਾ ਅਤੇ ਆਮ ਆਦਮੀ ਪਾਰਟੀ ਸਰਾਬ ਮਾਫੀਆ ਦੇ ਦੋਸੀਆਂ ਅਤੇ ਸਰਪ੍ਰਸਤਾਂ ਖਿਲਾਫ ਕਤਲ ਕੇਸ ਦਰਜ ਹੋਣ ਤੱਕ ਆਪਣਾ ਸੰਘਰਸ ਜਾਰੀ ਰੱਖੇਗੀ।
ਇਸ ਮੌਕੇ ਮਨਜਿੰਦਰ ਸਿੰਘ ਲਾਲਪੁਰਾ, ਕੁਲਦੀਪ ਸਿੰਘ ਧਾਲੀਵਾਲ, ਜਸਬੀਰ ਸਿੰਘ ਸੁਰ ਸਿੰਘ, ਗੁਰਦੇਵ ਸਿੰਘ ਲਖਣਾ, ਦਲਬੀਰ ਸਿੰਘ ਟੋਂਗ, ਲਾਲਜੀਤ ਸਿੰਘ ਭੁੱਲਰ, ਬਲਜੀਤ ਸਿੰਘ ਖਹਿਰਾ, ਕਸਮੀਰ ਸਿੰਘ ਸੋਹਲ, ਹਰਜੀਤ ਸਿੰਘ ਸੰਧੂ, ਗੁਰਭੇਜ ਸਿੰਘ, ਵਿਜੇ ਮਹਿਤਾ, ਜਸਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਸਮੇਤ ‘ਆਪ’ ਦੇ ਕਈ ਵਲੰਟੀਅਰ ਮੌਜੂਦ ਸਨ।

English






