ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਅਹਿਮ ਨਿਯੁਕਤੀਆਂ।

SUKHBIR SINGH BADAL
ਭਾਰਤ ਸਰਕਾਰ ਕਿਸਾਨਾਂ ਤੇ ਬਰਾਮਦਕਾਰਾਂ ਦੀ ਭਲਾਈ ਵਾਸਤੇ ਬਾਸਮਤੀ ਦੀ ਘੱਟੋ ਘੱਟ ਬਰਾਮਦ ਦਰ (ਐਮ ਈ ਪੀ) ਵਿਚ ਕਟੌਤੀ ਕਰੇ: ਸੁਖਬੀਰ ਸਿੰਘ ਬਾਦਲ
ਸ. ਚਰਨਜੀਤ ਸਿੰਘ ਬਰਾੜ ਨੂੰ ਆਪਣਾ ਸਿਆਸੀ ਸਕੱਤਰ,  ਸਪੋਕਸਮੈਨ ਅਤੇ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ।
ਸ. ਪਰਮਬੰਸ ਸਿੰਘ ਰੋਮਾਣਾ ਜਨਰਲ ਸਕੱਤਰ ਨੂੰ ਯੂਥ ਵਿੰਗ ਅਤੇ ਪਾਰਟੀ ਦੇ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਦੀ ਜਿੰਮੇਵਾਰੀ ਸੌਂਪੀ।
ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਜਨਰਲ ਸਕੱਤਰ ਨੂੰ ਐਸ.ਓ.ਆਈ ਦੇ ਕੋਆਰਡੀਨੇਟਰ ਦੀ ਜਿੰਮੇਵਾਰੀ ਸੌਂਪੀ।
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਬਣੇ।
ਸ. ਨਛੱਤਰ ਸਿੰਘ ਗਿੱਲ ਪਾਰਟੀ ਦੇ ਆਈ.ਟੀ. ਵਿੰਗ ਦੇ ਦੁਬਾਰਾ ਤੋਂ ਪ੍ਰਧਾਨ ਨਿਯੁਕਤ।

ਚੰਡੀਗੜ੍ਹ 23 ਜਨਵਰੀ 2023

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਜਥੇਬੰਦਕ ਅੰਦਰ ਅਹਿਮ ਨਿਯੁਕਤੀਆਂ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ। ਅੱਜ ਜਾਰੀ ਸੂੁਚੀ ਅਨੁਸਾਰ ਸ.ਚਰਨਜੀਤ ਸਿੰਘ ਬਰਾੜ ਨੂੰ ਆਪਣਾ ਸਿਆਸੀ ਸਕੱਤਰ ਨਿਯੁਕਤ ਕੀਤਾ ਹੈ। ਉਹ ਪਾਰਟੀ ਪ੍ਰਧਾਨ ਦੇ ਦਫਤਰ ਦੇ ਕੰਮ ਦੇ ਨਾਲ-ਨਾਲ ਸਪੋਕਸਮੈਨ ਅਤੇ ਮੀਡੀਆ ਕੋਆਰਡੀਨੇਟਰ ਵੀ ਹੋਣਗੇ।

ਹੋਰ ਪੜ੍ਹੋ – 21 ਫਰਵਰੀ ਤੋਂ ਪਹਿਲਾਂ ਸੰਕੇਤਕ ਪੱਟੀਆਂ ਪੰਜਾਬੀ ਭਾਸ਼ਾ ’ਚ ਕੀਤੀਆਂ ਜਾਣ: ਡਿਪਟੀ ਕਮਿਸ਼ਨਰ

ਇਸੇ ਤਰਾਂ ਸ. ਪਰਮਬੰਸ ਸਿੰਘ ਰੋਮਾਣਾ ਜਨਰਲ ਸਕੱਤਰ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਸ਼ੋਸ਼ਲ ਮੀਡੀਆ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਨੂੰ ਐਸ.ਓ.ਆਈ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਸ. ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਨੂੰ ਪਾਰਟੀ ਦਾ ਲੀਗਲ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰਾਂ ਸ. ਨਛੱਤਰ ਸਿੰਘ ਗਿੱਲ ਨੂੰ ਦੁਬਾਰਾ ਤੋਂ ਪਾਰਟੀ ਦੇ ਆਈ.ਟੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ।