ਸਰਵੇਖਣ ਦੌਰਾਨ 5 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ
ਰੂਪਨਗਰ, 1 ਅਗਸਤ :- ਸਿਹਤ ਵਿਭਾਗ ਰੂਪਨਗਰ ਵੱਲੋਂ ਬਾਰਿਸ਼ ਦੇ ਮੋਸਮ ਦੇ ਚੱਲਦੇ ਡੇਂਗੂ-ਮਲੇਰੀਆ ਦੇ ਕੇਸਾਂ ਨੂੰ ਵਧਣ ਤੋਂ ਰੋਕਣ ਦੇ ਉਪਰਾਲਿਆਂ ਤਹਿਤ ਲਗਾਤਾਰ ਜਾਗਰੂਕਤਾ ਅਤੇ ਸਰਵੇਖਣ ਮੁਹਿੰਮ ਚਲਾਈ ਜਾ ਰਹੀ ਹੈ।
ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਡਾ. ਪ੍ਰਭਲੀਨ ਕੌਰ ਜ਼ਿਲ੍ਹਾ ਐਪੀਡੀਮੋਲੋਜਿਸਟ ਰੂਪਨਗਰ ਅਤੇ ਡਾ. ਸੁਮੀਤ ਸ਼ਰਮਾ ਦੀ ਅਗਵਾਈ ਅਧੀਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਗਊਸ਼ਾਲਾ ਰੋਡ ਦਾ ਸਰਵੇਖਣ ਕੀਤਾ ਗਿਆ, ਜਿਸ ਦੋਰਾਨ 138 ਘਰਾਂ ਵਿੱਚ ਟੀਮਾਂ ਨੇ ਜਾ ਕੇ ਐਂਟੀ-ਲਾਰਵਾ ਸਪਰੇਅ ਕੀਤੀ ਅਤੇ 310 ਕੰਟੇਨਰ ਚੈਕ ਕੀਤੇ। ਘਰਾਂ ਵਿੱਚ 5 ਵੱਖ-ਵੱਖ ਪਾਣਈ ਦੇ ਕੰਟੇਨਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਗਿਆ ।
ਉਨ੍ਹਾਂ ਦੱਸਿਆ ਕਿ ਬਾਰਿਸ਼ ਦੇ ਮੋਸਮ ਦੇ ਚਲਦਿਆਂ ਹੁਣ ਡੇਂਗੂ ਦੀ ਬੀਮਾਰੀ ਤੋਂ ਬਚਾਅ ਲਈ ਜਿਆਦਾ ਸਾਵਧਾਨੀ ਦੀ ਜਰੂਰਤ ਹੈ, ਕਿਉਂਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਬਹੁਤ ਜਰੂਰੀ ਹੈ ਕਿ ਛੱਤਾਂ ਅਤੇ ਆਪਣੇ ਘਰਾਂ ਦੇ ਆਸ ਪਾਸ ਪਾਣੀ ਇੱਕਠਾ ਨਾਂ ਹੋਣ ਦਿੱਤਾ ਜਾਵੇ। ਪਿਛਲੇ ਸਾਲਾਂ ਦੇ ਹਾਈ ਰਿਸਕ ਖੇਤਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰ 15 ਦਿਨ ਬਾਅਦ ਸਰਵੇਖਣ ਕੀਤਾ ਜਾ ਰਿਹਾ ਹੈ।
ਡਾ. ਪਰਿੰਮਦਰ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਦੱਸਿਆ ਗਿਆ ਕਿ ਹਰ ਹਫਤੇ ਕੂਲਰਾਂ , ਟ੍ਰੇਆਂ ਅਤੇ ਗਮਲਿਆਂ ਦਾ ਪਾਣੀ ਬਦਲਿਆ ਜਾਵੇ ਅਤੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਪੈਦਾ ਨਾ ਹੋ ਸਕੇ। ਲੋਕਾਂ ਨੂੰ ਦੱਸਿਆ ਗਿਆ ਕਿ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਅਤੇ ਮੱਛਰਾਂ ਦੇ ਬਚਾਅ ਤੋਂ ਰਾਤ ਨੂੰ ਸੌਣ ਵੇਲੇ ਕਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕਰੋ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ ਬੁਖਾਰ ਦੇ ਬਚਾਓ ਸਬੰਧੀ ਪੋਸਟਰ ਤੇ ਪੇਫਲੇਟ ਵੰਡੇ ਗਏ।
ਇਸ ਮੌਕੇ ਸਿਹਤ ਵਿਭਾਗ ਦੀ ਡੇਂਗੂ-ਮਲੇਰੀਆ ਰੋਕੂ ਟੀਮ ਵਿੱਚ ਸ਼੍ਰੀ ਲਖਵੀਰ ਸਿੰਘ ਹੈਲਥ ਇੰਸਪੈਕਟਰ , ਰਣਜੀਤ ਸਿੰਘ ਹੈਲਥ ਇੰਸਪੈਕਟਰ , ਰਵਿੰਦਰ ਸਿੰਘ, ਸੁਰਿੰਦਰ ਸਿੰਘ , ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਤੇਜਿੰਦਰ ਸਿੰਘ, ਦਵਿੰਦਰ ਸਿੰਘ ਇੰਸੈਕਟ ਕੁਲੈਕਟਰ ਅਤੇ ਨਗਰ ਕੌਂਸਲ ਦਫਤਰ ਦੀ ਟੀਮ ਦੀਪਕ ਕੁਮਾਰ ਅਤੇ ਗਗਨਦੀਪ ਸਪਰੇਅ ਵਰਕਰ ਵੀ ਹਾਜ਼ਰ ਸਨ।

English






