ਗਰੀਬ ਪਰਿਵਾਰਾ ਨੂੰ ਮਾਲਿਕਾਨਾ ਹੱਕ ਦੇਣ ਲਈ ਕੀਤੇ ਜਾ ਰਹੇ ਸਰਵੇ : ਵਰਿੰਦਰ ਕੁਮਾਰ ਸ਼ਰਮਾ

VARINDER KUMAR SHARMA
18 ਫ਼ਰਵਰੀ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਪਾਬੰਦੀ
ਬਾਬਾ ਜੀਵਨ ਸਿੰਘ ਨਗਰ ਅਤੇ ਭੋਲਾ ਕਲੋਨੀ ਵਿੱਚ ਰਹਿੰਦੇ 35 ਪਰਿਵਾਰਾਂ ਨੂੰ ਮਾਲਿਕਾਨਾ ਹੱਕ ਦੇਣ ਦੇ ਪਾਸ ਕੀਤੇ ਗਏ ਕੇਸਾਂ ਦੇ ਮਾਲਕਾਂ ਨੂੰ ਮਾਲਕੀ ਹੱਕ ਦੇਣ ਲਈ  ਵੰਡੇ ਗਏ ਸਰਟੀਫਿਕੇਟ
ਲੁਧਿਆਣਾ 25 ਸਤੰਬਰ  2021
ਪੰਜਾਬ ਸਰਕਾਰ ਵੱਲੋਂ ਬਸੇਰਾ ਸਕੀਮ ਅਧੀਨ ਸਲਮ ਏਰੀਆ ਵਿੱਚ ਬੈਠੇ ਲੋਕਾਂ ਨੂੰ ਮਾਲਿਕਾਨਾ ਹੱਕ ਦੇਣ ਲਈ ਜਿਲੇ ਦੀ ਬਣਾਈ ਗਈ ਸਲਮ ਏਰੀਆ ਰੀਹੈਬਲੀਏਸ਼ਨ ਐਂਡ ਰੀਡਿਵੈਲਪਮੈਂਟ ਕਮੇਟੀ ਵੱਲੋਂ ਵਿਧਾਇਕ ਸੰਜੇ ਤਲਵਾੜ ਜੀ ਦੇ ਯਤਨਾ ਸਦਕਾ ਹਲਕਾ ਪੂਰਬੀ ਦੇ ਵਾਰਡ ਨੰ-16 ਵਿਚ ਪੈਂਦੇ ਬਾਬਾ ਜੀਵਨ ਸਿੰਘ ਨਗਰ ਅਤੇ ਭੋਲਾ ਕਲੋਨੀ ਵਿੱਚ ਰਹਿੰਦੇ 35 ਪਰਿਵਾਰਾਂ ਨੂੰ ਮਾਲਿਕਾਨਾ ਹੱਕ ਦੇਣ ਦੇ ਪਾਸ ਕੀਤੇ ਗਏ ਕੇਸਾਂ ਦੇ ਮਾਲਕਾਂ ਨੂੰ ਮਾਲਕੀ ਹੱਕ ਦੇਣ ਲਈ ਅੱਜ ਸਰਟੀਫਿਕੇਟ ਵੰਡੇ ਗਏ।ਇਹ ਸਰਟੀਫਿਕੇਟ ਅੱਜ ਟਿੱਬਾ ਰੋਡ ਸਥਿਤ ਵਿਧਾਇਕ ਜੀ ਦੇ ਦਫਤਰ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਜੀ ਅਤੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਵੰਡੇ ਗਏ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿੱਚ ਪੈਂਦੇ ਸਲਮ ਏਰੀਆ ਅਤੇ ਝੂਠੀਆ-ਝੌਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾ ਨੂੰ ਮਾਲਿਕਾਨਾ ਹੱਕ ਦੇਣ ਲਈ ਸਰਵੇ ਕੀਤੇ ਜਾ ਰਹੇ ਹਨ।ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੈਂਦੀਆ ਸਲੱਮ ਕਲੋਨੀਆ ਦਾ ਸਰਵੇ ਮੁਕੰਮਲ ਹੁਣ ਤੋਂ ਬਾਅਦ ਸਰਟੀਫਿਕੇਟ ਵੰਡੇ ਜਾ ਰਹੇ ਹਨ ਅਤੇ ਬਾਕੀ ਰਹਿੰਦੀਆ ਕਲੋਨੀਆ ਦਾ ਸਰਵੇ ਵੀ ਬੜੀ ਤੇਜੀ ਨਾਲ ਚੱਲ ਰਿਹਾ ਹੈ। ਅਗਲੇ ਮਹੀਨੇ ਤੱਕ ਇਹ ਸਾਰਾ ਸਰਵੇ ਲੱਗਭਗ ਪੂਰੇ ਪੰਜਾਬ ਵਿੱਚ ਮੁਕੰਮਲ ਹੋ ਜਾਵੇਗਾ।

ਹੋਰ ਪੜ੍ਹੋ :-ਬਸਪਾ 9 ਅਕਤੂਬਰ ਨੁੰ ਜਲੰਧਰ ਵਿਖੇ ਕਰੇਗੀ “ਭੁੱਲ ਸੁਧਾਰ ਰੈਲੀ”- ਬੈਨੀਵਾਲ

ਵਿਧਾਇਕ ਸੰਜੇ ਤਲਵਾੜ ਜੀ ਨੇ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਬਸੇਰਾ ਸਕੀਮ ਬਾਰੇ ਦੱਸਦੇ ਹੋਏ ਜਾਣਕਾਰੀ ਦਿੱਤੀ ਕਿ ਹਲਕਾ ਪੂਰਬੀ ਦੇ ਵਾਰਡ ਨੰ-12 15, 16, 17 ਅਤੇ 21 ਵਿੱਚ ਪੈਂਦੇ ਸਲਮ ਏਰੀਆ ਦਾ ਸਰਵੇ ਚੱਲ ਰਿਹਾ ਹੈ। ਇਸ ਸਰਵੇ ਦੇ ਪਹਿਲੇ ਭਾਗ ਦੇ ਮੁਕੰਮਲ ਹੋਣ ਤੇ ਅੱਜ ਹਲਕਾ ਪੂਰਬੀ ਵਿੱਚ ਰਹਿੰਦੇ 35 ਪਰਿਵਾਰਾਂ ਨੂੰ ਮਾਲਿਕਾਨਾ ਹੱਕ ਦੇਣ ਦੇ ਸਰਟੀਫਿਕੇਟ ਵੰਡੇ ਗਏ। ਬਾਕੀ ਰਹਿੰਦੇ ਏਰੀਏ ਦਾ ਸਰਵੇ ਵੀ ਚੱਲ ਰਿਹਾ ਹੈ।ਜਿਵੇ-ਜਿਵੇ ਸਰਵੇ ਪੂਰਾ ਹੁੰਦਾ ਜਾਏਗਾ ਉਸੇ ਤਰ੍ਹਾਂ ਹੀ ਨਾਲੋ ਨਾਲ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਮਾਲਿਕਾਨਾ ਹੱਕ ਦੇਣ ਦੇ ਸਰਟੀਫਿਕੇਟ ਵੰਡੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਗਰੀਬ ਪਰਿਵਾਰਾ ਲਈ ਬੜੀ ਲਾਭਕਾਰੀ ਸਕੀਮ ਹੈ।ਇਸ ਮੌਕੇ ਤੇ ਐਸ.ਡੀ.ਐਮ. ਪੂਰਬੀ ਵਨੀਤ ਕੁਮਾਰ, ਕੰਵਲਜੀਤ ਸਿੰਘ ਬੌਬੀ, ਕਪਿਲ ਮਹਿਤਾ, ਗੁਰਮੀਤ ਸਿੰਘ ਮੌਜੂਦ ਸਨ।