ਰੂਪਨਗਰ, ਅਕਤੂਬਰ 26 2021
ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰੀ ਕਾਲਜ਼ ਰੂਪਨਗਰ ਵਿਖੇ 28 ਤੇ 29 ਅਕਤੂਬਰ ਨੂੰ ਸੁਵਿਧਾ ਕੈੰਪ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸ ਡੀ ਐਮ ਰੂਪਨਗਰ ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸਬ ਡਵੀਜਨ ਰੂਪਨਗਰ ਵਿੱਚ ਪੰਜਾਬ ਸਰਕਾਰ ਵੱਲੋ ਚਲਾਈਆਂ ਜਾਣ ਵਾਲੀਆਂ ਸਕੀਮਾਂ ਜਿਵੇ ਕਿ 5-5 ਮਰਲੇ ਦਾ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਅੰਗਹੀਣ ਆਦਿ ਸਕੀਮਾਂ, ਘਰ ਦੀ ਸਥਿਤੀ (ਕੱਚਾ/ਪੱਕਾ), ਬਿਜਲੀ ਕਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ ਗੈਸ ਕਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ, ਆਸ਼ੀਰਵਾਦ (ਸਗੁਨ ਸਕੀਮ), ਬੱਚਿਆ ਲਈ ਸਕਾਲਰਸ਼ਿਪ ਸਕੀਮ, ਐਸ.ਸੀ./ਬੀ.ਸੀ. ਕਾਰਪੋਰੇਸ਼ਨ/ ਬੈਕਫਿੰਕੋ ਤੋ ਲੋਨ, ਬਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜੌਬ ਕਾਰਡਜ਼, 2 ਕਵ ਤੱਕ ਦੇ ਬਿਜਲੀ ਦੇ ਬਿੱਲ ਦੇ ਮਾਫੀ ਸਰਟੀਫਿਕੇਟ ਅਤੇ ਪੈਂਡੰਗ ਸੀਅੈਲਯੂ ਕੇਸ/ਨਕਸ਼ੇ ਸਬੰਧੀ ਮਾਮਲੇ 28 ਅਕਤੂਬਰ ਅਤੇ 29 ਅਕਤੂਬਰ ਨੂੰ ਸਮਾਂ ਸਵੇਰੇ 9:00 ਵਜੇ ਤੋਂ 4 ਵਜੇ ਤੱਕ ਸਰਕਾਰੀ ਕਾਲਜ਼ ਰੂਪਨਗਰ ਵਿਖੇ ਸੁਵਿਧਾ ਕੈੰਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਆਮ ਜਨਤਾ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਸਰਕਾਰੀ ਕਾਲਜ ਰੂਪਨਗਰ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਅਤੇ ਅਾਪਣਾ ਆਧਾਰ ਕਾਰਡ ਨਾਲ ਲੈਕੇ ਆਉਣ।

English




