ਸਵੱਛਤਾ ਹੀ ਸੇਵਾ ਮੁਹਿੰਮ 15 ਸਤੰਬਰ ਤੋਂ ਸ਼ੁਰੂ

news makahni
news makhani

ਫਾਜਿਲਕਾ 14 ਸਤੰਬਰ :- 

ਫਾਜਿਲਕਾ ਜ਼ਿਲ੍ਹੇ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਸਵੱਛਤਾ ਹੀ ਸੇਵਾ ਮੁਹਿੰਮ 15 ਸਤੰਬਰ ਤੋਂ ਸ਼ਰੂ ਹੋਣ ਜਾ ਰਹੀ ਹੈ। ਇਸ ਮੁਹਿੰਮ ਦਾ ਮੰਤਵ 434 ਪਿੰਡਾਂ ਵਿੱਚ ਜੋ ਐਸਡਬਲਿਊਐਮ ਤੇ 57 ਪਿੰਡਾਂ ਵਿੱਚ ਐਲਡਬਲਿਊਐਮ ਦਾ ਕੰਮ ਕਰਵਾਇਆ ਜਾਣਾ ਹੈ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਸ. ਸਮਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੇ ਤਹਿਤ ਕੀਤੀਆ ਜਾਣ ਵਾਲੀਆਂ ਗਤੀਵਿਧੀਆ ਦਾ ਵੇਰਵਾ 15 ਤੇ 16 ਸਤੰਬਰ ਨੂੰ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਦੀ ਮੁਹਿੰਮ, 17 ਤੇ 18 ਸਤੰਬਰ ਨੂੰ ਪਿੰਡਾਂ ਵਿੱਚ ਗੰਦੀਆ ਥਾਵਾਂ ਨੂੰ ਸਾਫ ਕਰਨ ਦੀ ਮੁਹਿੰਮ, 20 ਤੋਂ 22 ਸਤੰਬਰ ਤੱਕ ਸੁੱਕੇ ਤੇ ਗਿੱਲੇ ਕੁੱੜੇ ਨੂੰ ਵੱਖ-ਵੱਖ ਕਰਨ ਦੀ ਜਾਗਰੂਕਤਾ ਫੈਲਾਉਣ ਦੀ ਮੁਹਿੰਮ, 23 ਤੋਂ 25 ਸਤੰਬਰ ਤੱਕ ਪਿੰਡ ਦੇ ਪਾਣੀ ਦੇ ਸ੍ਰੋਤਾਂ ਦੀ ਸਫਾਈ ਕਰਨ ਦੀ ਮੁਹਿੰਮ ਅਤੇ ਪੌਦੇ ਲਗਾਉਣਾ, 25 ਤੋਂ 27 ਸਤੰਬਰ ਤੱਕ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ, 28 ਤੇ 29 ਸਤੰਬਰ ਨੂੰ ਸਰਪੰਚ ਸੰਵਾਦ ਜੋ ਕਿ ਬਲਾਕ ਲੈਵਲ ਤੇ ਕਰਵਾਇਆ ਜਾਣਾ ਹੈ। 30 ਤੋਂ 1 ਅਕਤੂਬਰ ਨੂੰ ਸਵੱਛਤਾ ਸਬੰਧੀ ਸਹੁੰ ਚੁੱਕੀ ਜਾਵੇਗੀ।

 

ਹੋਰ ਪੜ੍ਹੋ :-  ਆਜ਼ਾਦੀ ਘੁਲਾਟੀਆਂ/ਵਾਰਡਾਂ ਦੇ ਮਸਲੇ ਤਰਜੀਹੀ ਆਧਾਰ ’ਤੇ ਹੱਲ ਕਰਨ ਉਤੇ ਜ਼ੋਰ