ਅਧਿਆਪਕਾਂ ਦੀ ਪ੍ਰਤਿਭਾ ਨਿਖਾਰਨ ਲਈ ਟੀਚਰ ਫੈਸਟ

ਵੱਖੋ ਵੱਖ ਵਿਸ਼ਿਆਂ ਸਬੰਧੀ ਅਧਿਆਪਕਾਂ ਦੇ ਮੁਕਾਬਲੇ 
ਸ੍ਰੀ ਚਮਕੌਰ ਸਾਹਿਬ, 16 ਸਤੰਬਰ :-  
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਸ੍ਰੀ ਚਮਕੌਰ ਸਾਹਿਬ ਵਿਖੇ ਅਧਿਆਪਕਾਂ ਦੀ ਪ੍ਰਤਿਭਾ ਨਿਖਾਰਨ ਲਈ ਟੀਚਰ ਫੈਸਟ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪ੍ਰਿੰਸੀਪਲ ਜਗਤਾਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਬਲਵੰਤ ਸਿੰਘ, ਬਲਾਕ ਨੋਡਲ ਅਫ਼ਸਰ ਚਮਕੌਰ ਸਾਹਿਬ ਨੇ ਫੈਸਟ ਦੀ ਪ੍ਰਧਾਨਗੀ ਕੀਤੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੁਰਿੰਦਰਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ।
ਬਲਾਕ ਮੈਂਟਰ ਤੇਜਿੰਦਰ ਸਿੰਘ ਬਾਜ਼ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖੋ ਵੱਖ ਵਿਸ਼ਿਆਂ ਸਬੰਧੀ ਅਧਿਆਪਕਾਂ ਦੇ ਮੁਕਾਬਲੇ ਵੀ ਕਰਵਾਏ ਗਏ। ਪੰਜਾਬੀ ਵਿਸ਼ੇ ਵਿੱਚ ਹਰਪ੍ਰੀਤ ਸਿੰਘ ਡੱਲਾ ਨੇ ਪਹਿਲਾ, ਮਨਿੰਦਰ ਕੌਰ ਕੰਧੋਲਾ ਨੇ ਦੂਜਾ ਅਤੇ ਰਮਨਦੀਪ ਕੌਰ ਹਫਿਜਾਬਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਿੰਦੀ ਵਿੱਚੋਂ ਪ੍ਰੀਤੀ ਸ਼ਰਮਾ ਬਾਜ਼ੀਦਪੁਰ ਨੇ ਪਹਿਲਾ, ਸਰਬਜੀਤ ਕੌਰ ਬਰਸਲਪੁਰ ਨੇ ਦੂਜਾ, ਮਨਿੰਦਰ ਕੌਰ ਕੰਧੋਲਾ ਨੂੰ ਸਥਾਨ ਮਿਲਿਆ। ਅੰਗਰੇਜ਼ੀ ਭਾਸ਼ਾ ਵਿੱਚ ਅੰਸ਼ੂ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਪਹਿਲਾ, ਬਿਕਰਮਜੀਤ ਕੌਰ ਹਫਿਜਾਬਾਦ ਨੇ ਦੂਜਾ ਅਤੇ ਸਤਵੀਰ ਕੌਰ ਮੋਹਨ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਗਣਿਤ ਵਿੱਚੋ ਪ੍ਰਿਯੰਕਾ ਮਹਿੰਦਰੂ ਨੇ ਪਹਿਲਾ, ਲਖਵਿੰਦਰ ਸਿੰਘ ਲੁਠੇੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਗਿਆਨ ਵਿੱਚੋਂ ਸਨਦੀਪ ਕੌਰ, ਸ੍ਰੀ ਚਮਕੌਰ ਸਾਹਿਬ ਨੇ ਪਹਿਲਾ, ਸੁਧਾ ਮੱਲ, ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਚਰਨਪ੍ਰੀਤ ਕੌਰ ਅਮਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਮਾਜਿਕ ਸਿੱਖਿਆ ਵਿੱਚੋਂ ਮਨਜੀਤ ਕੌਰ ਅਮਰਾਲੀ ਨੇ ਪਹਿਲਾ, ਹਰਪ੍ਰੀਤ ਸਿੰਘ ਡੱਲਾ ਨੇ ਦੂਜਾ ਅਤੇ ਗੁਰਦੀਪ ਕੌਰ ਚਮਕੌਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸੰਗੀਤ ਵਿਚੋਂ ਕਮਲਪ੍ਰੀਤ ਕੌਰ ਚਮਕੌਰ ਸਾਹਿਬ ਨੇ ਪਹਿਲਾ ਅਤੇ ਕੰਵਲਜੀਤ ਸਿੰਘ ਕਾਈਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕੰਪਿਊਟਰ ਵਿਸ਼ੇ ਸਬੰਧੀ ਇਨਾਮ ਜੈਦੀਪ ਕੌਰ, ਸ੍ਰੀ ਚਮਕੌਰ ਸਾਹਿਬ ਦੇ ਹਿੱਸੇ ਆਇਆ। ਇਹਨਾਂ ਮੁਕਾਬਲਿਆਂ ਵਿੱਚ ਜਜਮੈਂਟ ਦੀ ਭੂਮਿਕਾ ਲੈਕ: ਬਾਇਲੌਜੀ ਸੁਖਦੇਵ ਸਿੰਘ ਅਤੇ ਲੈਕ: ਫਿਜ਼ਿਕਸ ਪਰਮਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਅਤੇ ਰਵਿੰਦਰ ਸਿੰਘ ਰਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ ਨੇ ਨਿਭਾਈ।
ਇਸ ਮੌਕੇ ਜਸਬੀਰ ਸਿੰਘ ਸ਼ਾਂਤਪੁਰੀ, ਮਨਦੀਪ ਸਿੰਘ ਬਰਸਾਲਪੁਰ,ਮਨਦੀਪ ਕੌਰ,ਜਗਮੋਹਨ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਹੀਰਾ, ਅਨੁਪਮ, ਅਦਿ ਸਮੂਹ ਅਧਿਆਪਕ ਹਾਜ਼ਰ ਸਨ।