ਪੰਜਾਬ ਰਾਜ ਅਧਿਆਪਕ ਸਿਰਮੌਰ ਲੀਡਰਸੀਪ ਦੀ ਹੰਗਾਮੀ ਮੀਟਿੰਗ ਹੋਈ

ROOP NAGAR
 ਪੰਜਾਬ ਰਾਜ ਅਧਿਆਪਕ ਸਿਰਮੌਰ ਲੀਡਰਸੀਪ ਦੀ ਹੰਗਾਮੀ ਮੀਟਿੰਗ ਹੋਈ
ਪੰਜਾਬ ਰਾਜ ਅਧਿਆਪਕ ਕਰਨਗੇ ਵਿਸ਼ਾਲ ਝੰਡਾ ਮਾਰਚ 13 ਨੂੰ
200 ਕਾਰਾਂ ਅਤੇ 500 ਸਕੂਟਰ ਤੇ ਮੋਟਰਸਾਇਕਲ ਹੋਣਗੇ ਝੰਡਾ ਮਾਰਚ ‘ਚ ਸ਼ਾਮਿਲ

ਰੂਪਨਗਰ 8 ਨਵੰਬਰ 2021 

ਪੰਜਾਬ ਰਾਜ ਅਧਿਆਪਕ ਸਿਰਮੌਰ ਲੀਡਰਸੀਪ ਦੀ ਇੱਕ ਹੰਗਾਮੀ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ ।ਇਸ ਵਿਚ ਸਟੇਟ ਲੀਡਰਸ਼ਿਪ ਨੇ 13 ਨਵੰਬਰ ਨੂੰ ਮੁੱਖਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਹੋ ਰਹੇ ਵਿਸ਼ਾਲ ਝੰਡਾ ਮਾਰਚ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਝੰਡਾ ਮਾਰਚ ਨੂੰ ਸਫਲ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ ।

ਹੋਰ ਪੜ੍ਹੋ :ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਸਮੂਹ ਦਫਤਰੀ ਸਟਾਫ ਨਾਲ ਕੀਤੀ ਇਟਰੋਡਕਟਰੀ ਮੀਟਿੰਗ

ਇਸ ਮੌਕੇ ਪੰਜਾਬ ਭਰ ਤੋਂ ਆਏ ਸਿਰਮੌਰ ਲੀਡਰਸੀ਼ਪ ਜਿਨ੍ਹਾ ਵਿਚ ਹਰਜਿੰਦਰਪਾਲ ਸਿੰਘ ਪੰਨੂ, ਰਣਜੀਤ ਸਿੰਘ ਬਾਠ, ਸੰਜੀਵ ਕੁਮਾਰ, ਪਰਗਟਜੀਤ ਸਿੰਘ, ਬਲਦੇਵ ਸਿੰਘ ਬੁੱਟਰ, ਵਾਸ਼ਿੰਗਟਨ ਸਿੰਘ ਸਾਮੀਰੋਵਾਲ ਨੇ ਇਸ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਚਮਕੌਰ ਸਾਹਿਬ ਵਿਖੇ 17 ਅਕਤੂਬਰ ਨੂੰ ਹੋਈ 24 ਕੈਟਾਗਰੀਆਂ ਦੀ ਰੈਲੀ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਪ੍ਰਸ਼ਾਸਨ ਵਲੋਂ ਲਿਖਤੀ ਤੌਰ ਤੇ ਭਰੋਸਾ ਦੇਣ ਤੋਂ ਬਾਅਦ ਸਰਕਾਰ ਮੀਟਿੰਗ ਕਰਨ ਤੋਂ ਭੱਜੀ ਹੈ ਜਿਸ ਕਾਰਨ ਡੇਢ ਲੱਖ ਦੇ ਕਰੀਬ ਅਧਿਆਪਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਅਤੇ ਜਿਸਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਅਤੇ 13 ਨਵੰਬਰ ਦਾ ਝੰਡਾ ਮਾਰਚ ਜਿਸ ਵਿਚ 200 ਕਾਰਾਂ ਅਤੇ 500 ਸਕੂਟਰ ਤੇ ਮੋਟਰਸਾਇਕਲ ਨਾਲ ਰੈਲੀ ਹੋਵੇਗੀ।

ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ । ਜੇਕਰ ਸਰਕਾਰ ਨੇ ਆਪਣਾ ਨਾਹ ਪੱਖੀ ਰਵਈਆ ਜਾਰੀ ਰਖਿਆ ਤਾਂ ਤੁਰੰਤ ਲੀਡਰਸ਼ਿਪ ਕੋਈ ਵੱਡਾ ਐਕਸ਼ਨ ਦੇਵੇਗੀ ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਇਸ ਮੌਕੇ ਮੀਟਿੰਗ ਵਿੱਚ ਪੂਰੇ ਝੰਡਾ ਮਾਰਚ ਦੀ ਰੂਪ ਰੇਖਾ ਉਲੀਕੀ ਗਈ ।ਅਤੇ ਵਲੰਟੀਅਰ ਦੀ ਡਿਊਟੀ ਲਗਾਈ ਗਈ।ਇਸ ਮੌਕੇ ਉਨ੍ਹਾਂ ਐਸ.ਡੀ. ਐਮ. ਰੂਪਨਗਰ ਗੁਰਵਿੰਦਰ ਸਿੰਘ ਜੋਹਲ ਨੂੰ ਮੁੱਖ ਮੰਤਰੀ ਦੇ ਨਾਅ ਮੰਗ ਪੱਤਰ ਦਿੱਤਾ ਗਿਆ।

ਫੋਟੋ : ਪੰਜਾਬ ਰਾਜ ਅਧਿਆਪਕ ਲੀਡਰਸੀਪ ਦੀ ਹੰਗਾਮੀ ਮੀਟਿੰਗ ਉਪਰੰਤ ਨਾਹਰੇਬਾਜੀ ਕਰਦੇ ਹੋਏ ਅਤੇ ਐਸ.ਡੀ. ਐਮ. ਰੂਪਨਗਰ ਗੁਰਵਿੰਦਰ ਸਿੰਘ ਜੋਹਲ ਨੂੰ ਮੁੱਖ ਮੰਤਰੀ ਦੇ ਨਾਅ ਮੰਗ ਪੱਤਰ ਦਿੰਦੇ ਹੋਏ।