ਪਠਾਨਕੋਟ, 21 ਸਤੰਬਰ 2021
ਆਜਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਦੇ ਤਹਿਸੀਲ ਪੱਧਰੀ ਗੀਤ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋ ਗਏ ਹਨ। ਵਿਭਾਗ ਵੱਲੋਂ ਤਹਿਸੀਲ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲੇ ਗੀਤ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਸਵੰਤ ਸਿੰਘ ਸਲਾਰਿਆ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ, ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਮੇਸ਼ ਲਾਲ ਠਾਕੁਰ ਨੇ ਤਹਿਸੀਲ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਹੋਰ ਪੜ੍ਹੋ -ਆਜਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਭਾਸਣ ਮੁਕਾਬਲੇ ਆਯੋਜਿਤ
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਨੋਡਲ ਅਫਸਰ ਲੈਕਚਰਾਰ ਕੌਸਲ ਸਰਮਾ ਅਤੇ ਬੀਪੀਈਓ ਕੁਲਦੀਪ ਸਿੰਘ ਨੇ ਦੱਸਿਆ ਕੀ ਅਪਰ-ਪ੍ਰਾਇਮਰੀ ਵਰਗ ਦੇ ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਤਹਿਸੀਲ ਪੱਧਰੀ ਮੁਕਾਬਲੇ ਵਿੱਚ ਸਪ੍ਰਸ ਸੁੰਦਰ ਨਗਰ ਦੀ ਪੰਜਵੀਂ ਦੀ ਵਿਦਿਆਰਥਣ ਸਤੂਤੀ ਪੁੱਤਰੀ ਰਮੇਸ ਕੁਮਾਰ ਨੇ ਤਹਿਸੀਲ ਪਠਾਨਕੋਟ ਵਿੱਚੋਂ ਪਹਿਲਾ ਅਤੇ ਸਪ੍ਰਸ ਕਟਾਰੂਚੱਕ ਦੀ ਚੌਥੀ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਤਹਿਸੀਲ ਧਾਰ ਕਲਾਂ ਵਿੱਚੋਂ ਮਿਡਲ ਵਰਗ ਦੇ ਵਿੱਚੋਂ ਸਮਿਸ ਗਹਿਲ ਦੀ ਅੱਠਵੀਂ ਦੀ ਵਿਦਿਆਰਥਣ ਜਾਨਕੀ ਹੀਰ ਪੁੱਤਰੀ ਜਗਮੋਹਨ ਹੀਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਦਕਿ ਸਮਿਸ ਕਲ੍ਹਾਨੂੰ ਦੀ ਅੱਠਵੀਂ ਦੀ ਵਿਦਿਆਰਥਣ ਕਿਰਨ ਬਾਲਾ ਪੁੱਤਰੀ ਯਸ ਪਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਤਹਿਸੀਲ ਪਠਾਨਕੋਟ ਦੇ ਮਿਡਲ ਵਰਗ ਦੇ ਮੁਕਾਬਲਿਆਂ ਵਿੱਚੋਂ ਸਹਸ ਸਹੋੜਾ ਕਲਾਂ ਦੀ ਸਤਵੀਂ ਦੀ ਵਿਦਿਆਰਥਣ ਰਿਧੀਮਾ ਪੁੱਤਰੀ ਕਿਰਪਾਲ ਸਿੰਘ ਨੇ ਪਹਿਲਾ, ਸਹਸ ਬੜੋਈ ਨਿਚਲੀ ਧਾਰ 2 ਦੀ ਅੱਠਵੀਂ ਦੀ ਵਿਦਿਆਰਥਣ ਅਰਸਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਸੀਨੀਅਰ ਸੈਕੰਡਰੀ ਵਰਗ ਵਿੱਚ ਤਹਿਸੀਲ ਧਾਰਕਲਾਂ ਵਿੱਚੋਂ ਸਹਸ ਭਟਵਾਂ ਦੇ ਨੌਵੀਂ ਦੇ ਵਿਦਿਆਰਥੀ ਅੰਸ ਮੀਤ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਤਹਿਸੀਲ ਧਾਰਕਲਾਂ ਵਿੱਚੋਂ ਪਹਿਲਾ ਸਥਾਨ ਅਤੇ ਸਹਸ ਦੁਖਨਿਆਲੀ ਦੀ ਨੌਵੀਂ ਦੀ ਵਿਦਿਆਰਥਣ ਸਬਨਮ ਪੁੱਤਰੀ ਸੁਰਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਤਹਿਸੀਲ ਪਠਾਨਕੋਟ ਦੇ ਸੈਕੰਡਰੀ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਜਾਨਪੁਰ ਦੇ ਬਾਰਵੀਂ ਦੇ ਵਿਦਿਆਰਥੀ ਤਨਿਸ ਪੁੱਤਰ ਵਿਜੇ ਕੁਮਾਰ ਨੇ ਪਠਾਨਕੋਟ ਤਹਿਸੀਲ ਵਿੱਚੋਂ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮੈਹਰਾ ਦੀ ਬਾਰਵੀਂ ਦੀ ਵਿਦਿਆਰਥਣ ਸਮੀਖਿਆ ਮਨੀ ਪੁੱਤਰੀ ਦਲੀਪ ਕੁਮਾਰ ਨੇ ਤਹਿਸੀਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਡੀਐਸਐਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਤਹਿਸੀਲ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ।

English






