ਵਿਧਾਇਕ ਚੱਢਾ ਵੱਲੋਂ ਪਿੰਡਾਂ ‘ਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ 

ਵਿਧਾਇਕ ਚੱਢਾ ਵੱਲੋਂ ਪਿੰਡਾਂ 'ਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ 
ਵਿਧਾਇਕ ਚੱਢਾ ਵੱਲੋਂ ਪਿੰਡਾਂ 'ਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ 
ਰੂਪਨਗਰ, 17 ਮਾਰਚ 2022
ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਉਪਰੰਤ ਡੰਗੋਲੀ, ਘਨੌਲੀ, ਸਿੰਘਪੁਰਾ, ਛੋਟੀ ਥਲੀ, ਬਿੱਕੋਂ, ਘਨੌਲਾ, ਚੱਕ ਕਰਮਾ, ਮੰਨਸਾਲੀ, ਨਿਵਾਸੀਆਂ ਦਾ ਧੰਨਵਾਦ ਕੀਤਾ। ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਮੂਹ ਪਿੰਡਾਂ ਦੇ ਨਿਵਾਸੀਆਂ ਨੇ ਵਿਧਾਇਕ ਦਿਨੇਸ਼ ਚੱਢਾ ਦਾ ਸਵਾਗਤ ਕੀਤਾ।

ਹੋਰ ਪੜ੍ਹੋ :-ਬੱਲੂਆਣਾ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਣਾਉਣਾ ਮੇਰਾ ਸੁਫਨਾ -ਵਿਧਾਇਕ ਮੁਸਾਫਿਰ

ਵਿਧਾਇਕ ਚੱਢਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਘਨੌਲੀ ਖ਼ੇਤਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦਾਂ ਹਾਂ, ਜਿਹਨਾਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ। ਵਿਧਾਇਕ ਚੱਢਾ ਨੇ ਕਿਹਾ ਕਿ ਮੈਂ ਇਸ ਹਲਕੇ ਦਾ ਜੰਮਪਲ ਹਾਂ ਘਨੌਲੀ ਖ਼ੇਤਰ ਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਸਮੱਸਿਆਵਾ ਮੇਰੇ ਪੂਰੇ ਧਿਆਨ ਵਿੱਚ ਹਨ। ਜਿਹਨਾ ਨੂੰ ਇੱਕ ਇੱਕ ਕਰਕੇ ਹੱਲ ਕਰਦੇ ਜਾਂਵਾਗੇ।
ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਕ ਇੱਕ ਕਰਕੇ ਸਾਰੀਆਂ ਗਰੰਟੀਆਂ ਪੂਰੀਆਂ ਕਰੇਗੀ।
ਇਸ ਮੌਕੇ ਤੇ ਵਿਕਾਸ ਵਰਮਾ, ਜਗਦੀਪ ਕੌਰ ਢੱਕੀ,ਰਜਿੰਦਰ ਸਿੰਘ ਘਨੌਲਾ, ਕੁਲਦੀਪ ਸਿੰਘ ਜੇਈ, ਪਰਦੀਪ ਕੁਮਾਰ,ਸਾਬਕਾ ਸਰਪੰਚ ਸੁਰਜੀਤ ਸਿੰਘ, ਸਰਪੰਚ ਮਨਿੰਦਰ ਕੌਰ, ਗੁਰਮੇਲ ਸਿੰਘ ਥਲੀ, ਕ੍ਰਿਸ਼ਨ ਦਾਸ, ਅਮਰੀਕ ਸਿੰਘ, ਕਰਤਾਰ ਸਿੰਘ, ਐੱਸ.ਡੀ.ਓ ਮੋਹਨ ਸਿੰਘ, ਅਮਨਦੀਪ ਸਿੰਘ, ਦੇਵ ਰਾਜ, ਹਰਿੰਦਰ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ ਜੱਗਾ,ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਸਰਪੰਚ ਸਵਰਨ ਸਿੰਘ, ਮੁਖਤਿਆਰ ਸਿੰਘ, ਗੁਰਚਰਨ ਸਿੰਘ, ਰੌਸ਼ਨ ਸਿੰਘ,ਪਰਦੀਪ ਸਿੰਘ, ਤਜਿੰਦਰ ਸਿੰਘ ਸੋਨੀ, ਵਿਕਰਮਜੀਤ ਸਿੰਘ ਵਿੱਕੀ, ਮਨਜੀਤ ਸਿੰਘ ਢੱਕੀ, ਦਰਸ਼ਨ ਸਿੰਘ ਬਿੱਕੋ, ਬੁੱਧ ਸਿੰਘ ਪੰਮਾ, ਮਨਜੀਤ ਸਿੰਘ, ਬਹਾਦਰ ਸਿੰਘ, ਜਤਿੰਦਰ ਸਿੰਘ, ਸਰਪੰਚ ਸਰਵਣ ਸਿੰਘ ਸੰਦੀਪ ਕੁਮਾਰ, ਸੁਰਜੀਤ ਸਿੰਘ ਕਾਲਾ,ਕ੍ਰਿਸ਼ਨ ਸਿੰਘ, ਡਾਕਟਰ ਜਤਿੰਦਰ, ਰਾਮ ਕੁਮਾਰ, ਸਰਬਜੀਤ ਕਾਲਾ,ਰਾਮ ਦਿਆਲ , ਪੋਲੀ, ਸਰਬਜੀਤ ਸਿੰਘ ਪੰਚ, ਬਲਜਿੰਦਰ ਸਿੰਘ ਗੋਲਾ, ਖੁਸ਼ਹਾਲ ਸਿੰਘ, ਜਸਵਿੰਦਰ ਸਿੰਘ, ਬੱਬੂ ਫਕੀਰ ਚੰਦ ਡਿੰਪਲ ਧੀਮਾਨ, ਪਰਦੀਪ ਧੀਮਾਨ, ਸਰਪੰਚ ਜਗਨ ਨਾਥ, ਸੁਰਿੰਦਰ, ਨੰਦ ਲਾਲ, ਰਤਨ ਲਾਲ, ਵਿੱਕੀ ਸੈਣੀ, ਵਿਜੇ ਸਤਪਾਲ,ਸਾਬਕਾ ਸਰਪੰਚ ਸੋਹਣ ਸਿੰਘ , ਪਿਆਰ ਸਿੰਘ, ਅਸ਼ਵਨੀ ਵਰਮਾ, ਦੇਸਰਾਜ, ਸੰਨੀ , ਮਹਿੰਦਰ ਸਿੰਘ,
ਸੋਨੀ ਥਲੀ, ਰਾਜੂ ਥਲੀ, ਆਦਿ ਹਾਜ਼ਰ ਸਨ।