ਲਗਾਤਾਰ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰ੍ਹੇ ਪਵਨ ਦੀਵਾਨ

PAWAN DEWAN
ਲਗਾਤਾਰ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰ੍ਹੇ ਪਵਨ ਦੀਵਾਨ

ਲੁਧਿਆਣਾ, 17 ਅਕਤੂਬਰ 2021

ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਪਰ ਹਮਲਾ ਬੋਲਿਆ ਹੈ। ਜਿਸ ਨਾਲ ਲੋਕਾਂ ਲਈ ਦੋ ਵਕਤ ਦੀ ਰੋਟੀ ਖਾਣਾ ਵੀ ਹੁਣ ਮੁਸ਼ਕਿਲ ਹੋ ਚੁੱਕਿਆ ਹੈ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਘੱਟ ਸਮੇਂ ਦੇ ਬਾਵਜੂਦ ਹਰ ਕੀਮਤ ’ਤੇ ਲੋਕਾਂ ਦੀ ਇਛਾਵਾਂ ਪੂਰੀਆਂ ਕਰਨ ’ਤੇ ਦਿੱਤਾ ਜ਼ੋਰ

ਇੱਥੇ ਜਾਰੀ ਇਕ ਬਿਆਨ ਚ ਪਵਨ ਦੀਵਾਨ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਖਾਸ ਤੌਰ ਤੇ ਰਸੋਈ ਗੈਸ ਦੇ ਰੇਟ ਆਏ ਦਿਨ ਵਧਦੇ ਜਾ ਰਹੇ ਹਨ। ਜਿਸਦਾ ਸਿੱਧਾ ਅਸਰ ਆਮ ਲੋਕਾਂ ਤੇ ਪੈ ਰਿਹਾ ਹੈ ਅਤੇ ਗੱਡੀਆਂ ਦੇ ਭਾੜੇ ਵਧਣ ਨਾਲ ਸਬਜ਼ੀ ਅਤੇ ਹੋਰ ਸਾਮਾਨ ਵੀ ਮਹਿੰਗਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਪੂੰਜੀਪਤੀਆਂ ਹੱਕ ਪੂਰ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਚੁੱਕਾ ਹੈ। ਸਰਕਾਰ ਅਮੀਰ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਆਏ ਦਿਨ ਜਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ।

ਇਸ ਲੜੀ, ਅਕਤੂਬਰ ਮਹੀਨੇ ਦੌਰਾਨ ਹੀ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚ ਕਰੀਬ 5 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ, ਜਿਹੜੀ ਸਰਕਾਰ ਗ਼ਰੀਬਾਂ ਦਾ ਸਾਥ ਦੇਣ ਦਾ ਦਾਅਵਾ ਕਰਦੀ ਹੈ, ਉਸਨੇ ਰਸੋਈ ਵਿਚ ਵਰਤੀ ਜਾਣ ਵਾਲੀ ਗੈਸ ਦੇ ਸਿਲੰਡਰ ਦੀਆ ਕੀਮਤਾਂ ਵਿਚ ਵੀ ਭਾਰੀ ਵਾਅਦਾ ਕਰਕੇ ਆਮ ਲੋਕਾਂ ਦੇ ਮੂੰਹ ਤੋਂ ਰੋਟੀ ਦੀ ਬੁਰਕੀ ਖੋਹਣ ਦਾ ਕੰਮ ਕੀਤਾ ਹੈ।