ਫਾਜ਼ਿਲਕਾ 13 ਜੁਲਾਈ :-
ਸੂਬਾ ਸਰਕਾਰ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 01 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟੀਕ, ਪੋਲੋਥੀਨ ਅਤੇ ਥਰਮਾਕੋਲ ਦੀਆਂ ਵਸਤੂਆਂ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਕੋਂਸਲ ਫਾਜਿਲਕਾ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਚੋਂਕ ਘੰਟਾਘਰ ਵਿਖੇ ਕੱਪੜੇ ਦੇ ਥੈਲੇ ਦਾ ਕਾਉਟਰ ਦੀ ਸ਼ੁਰੂਆਤ ਮਿਤੀ:14.07.2022 ਨੂੰ ਪ੍ਰਧਾਨ ਨਗਰ ਕੋਂਸਲ ਫਾਜਿਲਕਾ ਸ਼੍ਰੀ ਸੁਰਿੰਦਰ ਸਚਦੇਵਾ ਵਲੋਂ ਕੀਤੀ ਜਾਵੇਗੀ।
ਇਸ ਸਬੰਧੀ ਸੁਪਰਡੰਟ (ਸੈਨੀਟੇਸ਼ਨ) ਨਗਰ ਕੋਂਸਲ ਫਾਜਿਲਕਾ ਸ਼੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਬਜਾਰ ਸਮਾਨ ਖਰੀਦ ਕਰਨ ਸਮੇਂ ਸਿਕਓਰਟੀ ਵਜੋ 10 ਰੁਪਏ ਜਮ੍ਹਾਂ ਕਰਵਾ ਕੇ ਕਪੜੇ ਦਾ ਥੈਲਾ ਲੈ ਜਾ ਸਕਦਾ ਹੈ। ਉਨ੍ਹਾ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਤਾਂ ਜ਼ੋ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਰੱਖਿਆ ਜਾ ਸਕੇ।

English






