ਪ੍ਰਸ਼ਾਸ਼ਨ ਨੇ ਜਲਦ ਗ੍ਰਿਫਤਰੀਆਂ ਹੋਣ ਦੇ ਦਿੱਤੇ ਸੰਕੇਤ
ਲੁਧਿਆਣਾ, 25 ਨਵੰਬਰ 2021
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ, ਗੌਵੰਸ਼ ਦੀ ਲੁਧਿਆਣਾ ਦੇ ਫੋਕਲ ਪੋਆਇੰਟ ਦੇ ਫੇਜ਼-5 ਦੀ ਜੀਵਨ ਨਗਰ ਪੁਲਿਸ ਚੌਂਕੀ ਦੇ ਪਿੱਛੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਗਊਮਾਤਾ ਤੇ ਗਊਧਨ ਸਾਡੀ ਅੱਜ ਦੀ ਨਹੀਂ ਸਗੋਂ ਯੁਗਾਂ ਤੋਂ ਪੁਜਣਯੋਗ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ, ਹਿੰਦੂ ਸਨਾਤਨ ਧਰਮ ਦੀ ਆਸਥਾ ਦਾ ਪ੍ਰਤੀਕ ਹੈ।
ਹੋਰ ਪੜ੍ਹੋ :-ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ-ਮੁੱਖ ਮੰਤਰੀ ਚੰਨੀ
ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਆਏ ਦਿਨ ਪੰਜਾਬ ਵਿੱਚ ਜਿਸ ਢੰਗ ਨਾਲ ਗਊਵੰਸ਼ ਦਾ ਘਾਣ ਕੀਤਾ ਜਾ ਰਿਹਾ, ਇਸਦੇ ਪਿੱਛੇ ਕੋਈ ਇੱਕ ਵਿਅਕਤੀ ਨਹੀਂ ਸਗੋਂ ਪੂਰੇ ਗਿਰੋਹ ਦਾ ਹੱਥ ਹੈ ਜਿਹੜਾ ਕਿ ਗੋਮਾਂਸ ਦੀ ਤਸ਼ਕਰੀ ਕਰਕੇ ਹੱਡੀਆਂ ਨੂੰ ਨਹਿਰਾਂ ਤੇ ਹੋਰ ਸਥਾਨਾਂ ‘ਤੇ ਸੁੱਟ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾ ਲੋਕਾਂ ਦਾ ਮਕਸਦ ਪੰਜਾਬ ਦੇ ਲੋਕਾਂ ਵਿੱਚ ਪਿਆਰ, ਲਗਾਵ, ਸਦਭਾਵ, ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਜੋ ਲੋਕ ਇਸ ਤਰ੍ਹਾ ਦੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਅਜ਼ਾਮ ਦਿੰਦੇ ਹਨ, ਨੂੰ ਭਾਰਤੀ ਕਾਨੂੰਨ ਤਹਿਤ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਤਹਿਤ ਸਜਾ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਜਮਾਨਤ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕਾਨੂੰਨ ਦੇ ਅਧੀਨ ਰਿਮਾਂਡ ‘ਤੇ ਲੈ ਕੇ ਗਿਰੋਹ ਦੇ ਪੱਕੇ ਸਾਥੀਆਂ ਨੂੰ ਕਾਬੂ ਕੀਤਾ ਜਾਵੇ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸੇ ਵਿਸ਼ੇ ‘ਤੇ ਉਨ੍ਹਾਂ ਦੇ ਪ੍ਰਸ਼ਾਸ਼ਨ ਨਾਲ ਗੰਭੀਰ ਵਿਚਾਰ ਵਟਾਂਦਰੇ ਹੋਏ ਹਨ ਤੇ ਪ੍ਰਸ਼ਾਸ਼ਨ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ‘ਚ ਦੋਸ਼ੀਆਂ ਨੂੰ ਬਖ਼ਸਿਆ ਨਹੀਂ ਜਾਵੇਗਾ ਅਤੇ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹ ਸਮਾਜ ਵਿਰੋਧੀ ਅੰਸਰ, ਸਿਰਫ਼ ਆਪਣੀਆਂ ਲੋੜਾਂ ਜਾਂ ਚੰਦ ਪੈਸਿਆਂ ਦੇ ਲੋਭ ਵਿੱਚ ਆ ਕੇ ਸਰਬਧਰਮ ਭਾਈਚਾਰੇ ਦੇ ਪਿਆਰ ਨੂੰ ਸੱਟ ਮਾਰਨ ਲਈ ਵੀ ਗਊ ਹੱਤਿਆ ਕਰਦੇ ਹਨ।
ਚੇਅਰਮੈਨ ਵੱਲੋਂ ਪੰਜਾਬ ਦੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਨ੍ਹਾਂ ਸਮਾਜ ਵਿਰੋਧੀ ਅੰਸਰਾਂ ਦੀਆਂ ਹਰਕਤਾਂ ਜਾਂ ਇਨ੍ਹਾਂ ਦੀਆਂ ਗਲਤ ਗਤੀਵਿਧੀਆਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ ਤਾਂ ਜੋ ਇਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ। ਗਊ ਸੇਵਾ ਕਮਿਸ਼ਨ ਖੁਦ ਵੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਪ੍ਰਸ਼ਾਸ਼ਨ ਵੀ ਜਲਦ ਨਤੀਜੇ ‘ਤੇ ਪਹੁੰਚੇਗਾ।

English






