ਪੰਜਾਬ ਦੀ ਹਰਿਆਲੀ ਕਾਇਮ ਰੱਖ ਰਹੇ ਹਨ ਖੁਸ਼ਹਾਲੀ ਦੇ ਰਾਖੇ

ਫਾਜਿਲਕਾ 26 ਜੁਲਾਈ :-  

ਆਜਾਦੀ ਕਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਜੀਓਜੀ ਸਟਾਫ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਮੁਖੀ ਕਰਨਲ ਅਜੀਤ ਸਿੰਘ ਸਮਾਘ, ਤਹਿਸੀਲ ਜਲਾਲਾਬਾਦ ਮੁਖੀ ਕੈਪਟਨ ਅੰਮ੍ਰਿਤ ਲਾਲ ਦੇ ਦਿਸ਼ਾ ਨਿਰਦੇਸ਼ ਅਤੇ ਸੁਪਰਵਾਈਜ਼ਰ ਕੈਪਟਨ ਸੁਰਿੰਦਰ ਸਿੰਘ ਗਿੱਲ ਅਤੇ ਬੱਗੂ ਸਿੰਘ ਦੀ ਅਗਵਾਈ ਹੇਠ ਪਿੰਡ ਬੋਦਲ ਪੀਰੇ ਕੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸ਼ਮਸ਼ਾਨ ਘਾਟ ਵਿਖੇ ਹਰਿਆਲੀ ਲਹਿਰ ਦੀ ਲੜੀ ਤਹਿਤ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਹਨ।
ਖੁਸ਼ਹਾਲੀ ਦੇ ਰਾਖਿਆਂ ਨੇ ਦੱਸਿਆ ਕਿ ਸਾਰਿਆਂ ਦੇ ਸਹਿਯੋਗ ਸਦਕਾ ਪਿੰਡ ਨੂੰ ਹਰਿਆ ਭਰਿਆ ਰੱਖਣ ਲਈ 40 ਪੌਦੇ ਲਗਾਏ ਗਏ।ਉਨ੍ਹਾਂ ਦੱਸਿਆ ਕਿ ਪੌਦੇ ਲਗਾਉਣ ਨਾਲ ਜਿਥੇ ਵਾਤਾਵਰਣ ਹਰਿਆ-ਭਰਿਆ ਰਹਿੰਦਾ ਹੈ ਉਥੇ ਸ਼ੁੱਧ ਹਵਾ ਤੇ ਆਕਸੀਨ ਵੀ ਪ੍ਰਾਪਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਕ-ਇਕ ਪੌਦਾ ਲਗਾਉਣਾ ਚਾਹੀਦਾ ਹੈ ਤੇ ਪੌਦੇ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵਾਤਾਵਰਣ ਸ਼ੁੱਧ ਹੋਵੇਗਾ ਤਾਂ ਹੀ ਅਸੀਂ ਸਿਹਤਮੰਦ ਰਹਿ ਸਕਾਂਗੇ।
ਇਸ ਮੌਕੇ ਚੇਅਰਮੈਨ ਬੂਟਾ ਸਿੰਘ, ਪਿੰਡ ਦੇ ਜੀਓਜੀ ਸੂਬੇਦਾਰ ਸਤਨਾਮ ਸਿੰਘ, ਜੀਓਜੀ ਬਾਬੂ ਸਿੰਘ, ਨਾਇਕ ਪਰਮਜੀਤ ਸਿੰਘ, ਅਮਰਜੀਤ ਸਿੰਘ, ਓਮਪ੍ਰਕਾਸ਼, ਕਾਲਾ ਸਿੰਘ, ਸੈਪਰ ਪਰਮਜੀਤ ਸਿੰਘ, ਸਰਪੰਚ ਜਸਵਿੰਦਰ ਸਿੰਘ, ਮੈਂਬਰ ਬਲਵੀਰ ਸਿੰਘ, ਮੰਗਲ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ, ਅਧਿਆਪਕਾ ਹਰਮੇਸ਼ ਕੌਰ, ਆਂਗਣਵਾੜੀ ਵਰਕਰ ਕੁਸ਼ਲਿਆ ਰਾਣੀ, ਹੈਲਪਰ ਸੀਮਾ ਰਾਣੀ, ਪਰਮਜੀਤ ਕੌਰ ਅਤੇ ਪਿੰਡ ਦੇ ਨੌਜਵਾਨ ਹਾਜ਼ਰ ਸਨ।