ਨੈਸਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ, ਪੰਜਾਬ
ਪੰਜਾਬ ‘ਚ ਅਗਲੀ ਸਰਕਾਰ ਬਣਾਉਣ ਦਾ ਫੈਸਲਾ ਯੁਵਾ ਸਕਤੀ ਕਰੇਗੀ; ਅਕਸੈ ਸਰਮਾ ਨੇ ‘ਨਵਾਂ ਪੰਜਾਬ, ਨੌਜਵਾਨਾਂ ਨਾਲ‘ ਰੈਲੀ ਮੌਕੇ ਐਲਾਨ ਕੀਤਾ
ਪਾਰਟੀ ਅਤੇ ਸੰਗਠਨ ਪੱਧਰ ‘ਤੇ ਨੌਜਵਾਨ ਪ੍ਰਤਿਭਾ ਨੂੰ ਉਤਸਾਹਿਤ ਕਰਨ ਲਈ ਰਾਹੁਲ ਅਤੇ ਪਿ੍ਰਯੰਕਾ ਗਾਂਧੀ ਦਾ ਕੀਤਾ ਧੰਨਵਾਦ
ਅੰਮਿ੍ਰਤਸਰ, 13 ਅਕਤੂਬਰ 2021
ਸਾਡੇ ਨੌਜਵਾਨ ਸਾਡਾ ਸਰਮਾਇਆ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਹੇ। ਉਕਤ ਸਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਐਨ ਐਸ ਯੂ ਵਾਈ ਵੱਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅਕਸ਼ੈ ਅਤੇ ਵਿਕਾਸ ਵਰਗੇ ਨੌਜਵਾਨ ਸਮਾਜ ਸੇਵੀ ਬਣ ਕੇ ਪਾਰਟੀ ਵਿੱਚ ਕੰਮ ਕਰ ਰਹੇ ਹਨ ਅਤੇ ਆਸ ਹੈ ਕਿ ਇਨਾਂ ਦਾ ਉਤਸਾਹ ਹੋਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ।
ਹੋਰ ਪੜ੍ਹੋ :-ਰਾਜਾ ਵੜਿੰਗ ਵੱਲੋਂ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਸ਼ਨੀਵਾਰ ਨੂੰ ਕੰਮ ਕਰਨ ਅਤੇ ਸਾਰੇ 32 ਡ੍ਰਾਈਵਿੰਗ ਟੈਸਟ ਟਰੈਕ ਖੋਲ੍ਹਣ ਦੀ ਹਦਾਇਤ
ਯੁਵਾ ਸਕਤੀ ਅਤੇ ਪੰਜਾਬ ਨੂੰ ਦੇਸ ਦਾ ਨਿਓਮਰੋ ਯੂਨੋ ਸੂਬਾ ਬਣਾਉਣ ਦੀ ਸਮਰੱਥਾ ਬਾਰੇ ਦੱਸਦਿਆਂ ਐਨਐਸਯੂਆਈ ਦੇ ਸੂਬਾਈ ਪ੍ਰਧਾਨ ਅਕਸੈ ਸਰਮਾ ਨੇ ਅੱਜ ਭਰੋਸਾ ਦਿਵਾਇਆ ਕਿ 2022 ਵਿੱਚ ਨੌਜਵਾਨਾਂ ਵੱਲੋਂ ਕਾਂਗਰਸ ਪਾਰਟੀ ਨੂੰ ਜਿੱਤਾ ਕੇ ਸੂਬੇ ਵਿੱਚ ਇਕ ਵਾਰ ਫਿਰ ਉਹਨਾਂ ਦੀ ਸਰਕਾਰ ਹੀ ਬਣਾਈ ਜਾਵੇਗੀ।
ਅੱਜ ਦੁਪਹਿਰ ਇੱਥੇ ‘ਨਵਾਂ ਪੰਜਾਬ, ਨੌਜਵਾਨਾਂ ਨਾਲ‘ ਰੈਲੀ ਵਿੱਚ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਸੈ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਕਈ ਪਹਿਲਕਦਮੀਆਂ ਨਾਲ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਮਾਨਤਾ ਦਿੱਤੀ ਹੈ।
ਅਕਸੈ ਨੇ ਕਿਹਾ ਕਿ ਯੁਵਾ ਸਕਤੀ ਪੰਜਾਬ ਦੇ ਭਵਿੱਖ ਦੀ ਬੁਨਿਆਦ ਹੈ ਅਤੇ ਅਕਾਲੀਆਂ ਤੇ ਭਾਜਪਾ ਅਧੀਨ 10 ਸਾਲਾਂ ਦੇ ਕੁਸਾਸਨ ਉਪਰੰਤ 2017 ਵਿੱਚ ਕਾਂਗਰਸ ਪਾਰਟੀ ਅਧੀਨ ਸੁਰੂ ਕੀਤੇ ਉਪਰਾਲਿਆਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਫੈਸਲਾ ਨੌਜਵਾਨਾਂ ਵੱਲੋਂ ਲਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਕੋਈ ਵਿਰੋਧੀ ਪਾਰਟੀ ਨਹੀਂ ਹੈ ਅਤੇ ਅਕਾਲੀਆਂ ਸਮੇਤ ਹੋਰ ਸਾਰੀਆਂ ਪਾਰਟੀਆਂ ਨੂੰ ਆਗਾਮੀ ਚੋਣਾਂ ਵਿੱਚ ਹਰਾ ਦਿੱਤਾ ਜਾਵੇਗਾ।
ਇਸ ਮੌਕੇ ਬੋਲਦਿਆਂ, ਐਨਐਸਯੂਆਈ ਦੇ ਰਾਸਟਰੀ ਪ੍ਰਧਾਨ ਨੀਰਜ ਕੁੰਦਨ ਨੇ ਕਿਹਾ ਕਿ ਪੰਜਾਬ ਨੇ ਹਮੇਸਾ ਭਾਰਤ ਦੀ ਖੁਸਹਾਲੀ ਅਤੇ ਸਫਲਤਾ ਨੂੰ ਯਕੀਨੀ ਬਣਾਉਣ ਲਈ ਅਗਵਾਈ ਕੀਤੀ ਹੈ। ਸਾਡੇ ਕਿਸਾਨਾਂ ਨੇ ਹਮੇਸਾ ਰਾਸਟਰ ਨੂੰ ਖੁਰਾਕ ਸੁਰੱਖਿਆ ਦੇਣ ਲਈ ਸਖਤ ਮਿਹਨਤ ਕੀਤੀ ਹੈ। ਉਨਾਂ ਅੱਗੇ ਕਿਹਾ ਕਿ ਇਹ ਪੰਜਾਬ ਦੇ ਪੁੱਤਰ ਹੀ ਹਨ ਜੋ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਵੀ ਕਰ ਰਹੇ ਹਨ। ਅਗਲੇ ਪੰਜ ਸਾਲ ਪੰਜਾਬ ਦੇ ਨੌਜਵਾਨਾਂ ਦੇ ਹੋਣਗੇ। ਨੀਰਜ ਨੇ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਵਿੱਚ ਕੀਤੇ ਬੇਮਿਸਾਲ ਕਾਰਜਾਂ ਦਾ ਪੂਰਾ ਲਾਭ ਲੈ ਰਿਹਾ ਹੈ।
ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੀ ਪੁਸਟੀ ਕਰਦਿਆਂ, ਕਾਂਗਰਸ ਫਰੰਟਲ ਸੰਸਥਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸਾਡੇ ਨੌਜਵਾਨਾਂ ਲਈ ਇੱਕ ਦਿ੍ਰਸਟੀਕੋਣ ਹੈ ਅਤੇ ਉਹਨਾਂ ਇੱਕ ਰੋਡਮੈਪ ਤਿਆਰ ਕੀਤਾ ਹੈ ਜਿਸ ਨੂੰ ਸਾਕਾਰ ਕਰਨ ਨਾਲ ਸਿੱਖਿਆ, ਹੁਨਰ ਵਿਕਾਸ ਅਤੇ ਸਾਡੇ ਨੌਜਵਾਨਾਂ ਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਦੇ ਨਵੇਂ ਰਾਹ ਖੁੱਲਣਗੇ।
ਭਾਰਤ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਮੋਦੀ ਸਰਕਾਰ ‘ਤੇ ਵਰਦਿਆਂ ਅਕਸੈ ਨੇ ਕਿਹਾ ਕਿ ਭਾਜਪਾ ਹਰ ਮੋਰਚੇ ‘ਤੇ ਬੁਰੀ ਤਰਾਂ ਅਸਫਲ ਰਹੀ ਹੈ। ਦੇਸ ਦੇ ਆਰਥਿਕ ਵਿਕਾਸ ‘ਤੇ ਨਜਰ ਮਾਰੀਏ ਤਾਂ ਤਾਜਾ ਰਿਕਾਰਡ ਮੁਤਾਬਕ ਸਾਰੇ ਲੋਕਤੰਤਰੀ ਸੰਸਥਾਨਾਂ ਨੂੰ ਲਤਾੜ ਕੇ ਮੋਦੀ ਦੀ ਅਗਵਾਈ ਵਿੱਚ ਸਾਡੇ ਦੇਸ਼ ਦਾ ਵਿਕਾਸ ਹੇਠਾਂ ਵੱਲ ਨੂੰ ਹੀ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਹਰ ਖੇਤਰ ਤੋਂ 3000 ਤੋਂ ਵੱਧ ਨੌਜਵਾਨ ਸਾਮਲ ਹੋਏ।
ਅਕਸ਼ੈ ਨੇ ਕਿਹਾ ਕਿ 2017 ਦੀ ਤਰਾਂ, ਇੱਕ ਵਾਰ ਫਿਰ ਭਾਜਪਾ ਅਤੇ ਸਾਡੇ ਕਿਸਾਨਾਂ ਵਿਰੁੱਧ ਭਾਜਪਾ ਦੇ ਘਟੀਆ ਏਜੰਡੇ ਅਸਫ਼ਲ ਰਹਿਣਗੇ ਕਿਉਂ ਜੋ ਰਾਸਟਰ ਨੇ ਭਾਈਚਾਰਿਆਂ ਵਿੱਚ ਫਿਰਕੂ ਝਗੜੇ ਅਤੇ ਤਣਾਅ ਪੈਦਾ ਕਰਨ ਦੇ ਭਾਜਪਾ ਦੇ ਮਨਸੂਬਿਆਂ ਨੂੰ ਵੇਖ ਲਿਆ ਹੈ।

English






