ਦੇਸ਼ ਦੀ ਰਾਸ਼ਟਰਪਤੀ ਦੋ੍ਰਪਦੀ ਮੁਰਮੂ ਨਾਲ ਖੰਨਾ ਨੇ ਕੀਤੀ ਮੁਲਾਕਾਤ
ਸ਼ਿਮਲਾ , 25 ਜੁਲਾਈ :- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਿਮਾਚਲ ਭਾਜਪਾ ਦੇ ਇੰਚਾਰਜ਼ ਅਵਿਨਾਸ਼ ਰਾਏ ਖੰਨਾ ਨੇ ਦੇਸ਼ ਦੀ ਨਵੀਂ ਰਾਸ਼ਟਰਪਤੀ ਬਣੀ ਦੋ੍ਰਪਦੀ ਮੁਰਮੂ ਨੂੰ ਮਿਲ ਕੇ ਉਨਾਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿਚ ਆਦਿਵਾਸੀ ਮਹਿਲਾ ਦ੍ਰੋਪਦੀ ਮੁਰਮੂ ਦੇ ਚੁਣੇ ਜਾਣ ਨਾਲ ਪੂਰੇ ਭਾਰਤ ਵਿਚ ਖੁਸ਼ੀ ਦਾ ਮਾਹੌਲ ਹੈ। ਉਨਾਂ ਕਿਹਾ ਕਿ ਦੋ੍ਰਪਦੀ ਮੁਰਮੂ ਦੇ ਦੇਸ਼ ਦੀ 15ਵੀਂ ਰਾਸ਼ਟਰਪਤੀ ਬਨਣ ’ਤੇ ਸਾਨੂੰ ਪੂਰੀ ਉਮੀਦ ਅਤੇ ਵਿਸਵਾਸ ਹੈ ਕਿ ਉਹ ਸੰਵਿਧਾਨਕ ਮੁੱਲਾਂ ਨੂੰ ਬਣਾਏ ਰੱਖਣਗੀ ਅਤੇ ਉਨਾਂ ਦੀ ਰੱਖਿਆ ਦੇ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਣਗੀ।

English






