ਐੱਸਡੀਐੱਮ ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ

ਐੱਸਡੀਐੱਮ ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ
ਐੱਸਡੀਐੱਮ ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ

ਧਨੌਲਾ ਮੰਡੀ, 24 ਦਸੰਬਰ 2021

ਐੱਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਸਿੰਘ ਵਾਲੀਆ ਨੇ ਅੱਜ ਧਨੌਲਾ ਵਿਖੇ ”ਔਰਤ ਮਰਦ ਤੇ ਟਰਾਂਸਜੈਂਡਰ ਲੋਕਤੰਤਰ ਵਿੱਚ ਸਭ ਬਰਾਬਰ” ਮੁਹਿੰਮ ਅਧੀਨ ਟਰਾਂਸਜੈਂਡਰਾਂ (ਤੀਜਾ ਲਿੰਗ ਵੋਟਰਾਂ) ਦੇ ਘਰ ਜਾ ਕੇ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਅਤੇ ਸੰਵਿਧਾਨ ਅਧੀਨ ਰਹਿ ਕੇ ਸਾਰਿਆਂ ਨੂੰ ਵੋਟਾਂ ਪਾਉਣ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ।

ਹੋਰ ਪੜ੍ਹੋ :-ਜ਼ਿਲ੍ਹਾ ਭਰ ’ਚ ਮੋਤੀਆਬਿੰਦ ਤੋਂ ਪੀੜਤ 246 ਮਰੀਜ਼ਾਂ ਦੇ ਆਪਰੇਸ਼ਨ, 7751 ਲੋਕਾਂ ਦੀ ਜਾਂਚ

ਸ੍ਰੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਵੋਟ ਹੀ ਸਾਡੀ ਆਪਣੀ ਆਵਾਜ਼ ਤੇ ਪਹਿਚਾਣ ਹੈ ਇਸ ਕਰਕੇ ਸਾਰੇ ਨੌਜਵਾਨ ਵੀਰ ਬਜ਼ੁਰਗ ਭੈਣਾਂ ਮਾਤਾਵਾਂ ਤੇ ਹੋਰ ਹਰੇਕ ਵਰਗ ਦੇ ਲੋਕ ਆਪਣੇ ਹੱਕ ਦੀ ਵਰਤੋਂ ਕਰਦੇ ਹੋਏ ਵੋਟ ਜ਼ਰੂਰ ਪਾਉਣ।

ਇਸ ਮੌਕੇ ਮਹੰਤ ਸਰਬਜੀਤ, ਮਹੰਤ ਜੱਸੀ, ਬਿੰਦਰ ਸਿੰਘ, ਜੱਗਾ ਤੇ ਹੋਰ ਨੇ ਐੱਸ.ਡੀ.ਐੱਮ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹੱਕ ਦੀ ਵਰਤੋਂ ਜ਼ਰੂਰ ਕਰਨਗੇ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਗੇ ।

ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਧਨੌਲਾ ਸ਼੍ਰੀ ਆਸ਼ੂ ਪ੍ਰਭਾਸ਼ ਜੋਸ਼ੀ ਜੀ, ਬੀ.ਐਲ.ਓ ਗੁਰਮੀਤ ਸਿੰਘ, ਚੰਚਲ ਕੁਮਾਰ ਸ਼ਰਮਾ, ਹਰਚਰਨਜੀਤ ਸਿੰਘ ਕਾਨੂੰਨਗੋ, ਜਸਪਾਲ ਸਿੰਘ, ਬਿੱਕਰ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।