ਵਿਸ਼ਵ  ਵਾਤਾਵਰਣ ਦਿਵਸ 2022 ਦੇ ਰਾਜ ਪੱਧਰੀ ਸਮਾਗਮ ਵਿੱਚ ਫਾਜ਼ਿਲਕਾ ਦੇ ਤਿੰਨ ਵਿਦਿਆਰਥੀ ਅਤੇ ਅਧਿਆਪਕ ਸਨਮਾਨਿਤ

ਫਾਜ਼ਿਲਕਾ 7 ਜੂਨ

                ਵਿਸ਼ਵ  ਵਾਤਾਵਰਣ ਦਿਵਸ 2022 ਦੇ ਸਬੰਧ  ਵਿੱਚ  ਰਾਜ ਪੱਧਰੀ ਸਮਾਗਮ ਦਾ ਆਯੋਜਨ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਇੰਸਟ੍ਰਕਸ਼ਨ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਕਾਉਂਸਿਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ  ਚੰਡੀਗੜ੍ਹ ਵਲੋਂ ਕਰਵਾਇਆ ਗਿਆ।  ਜਿਸ ਦੀ ਪ੍ਰਧਾਨਗੀ ਸ਼੍ਰੀ ਪੈਟਰਿਕ ਹਾਬਰ੍ਟ ਕੌਂਸਿਲ ਜਨਰਲ ਕੌਂਸੋਲੈਟ ਕੈਨੇਡਾ, ਸ਼੍ਰੀ ਰਾਹੁਲ ਤਿਵਾੜੀ (ਆਈ ਏ ਐਸ ) ,ਸਕੱਤਰ ਸਾਇੰਸ ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਸਰਕਾਰ ਨੇ ਕੀਤੀ। ਇਸ ਸਮਾਗਮ ਵਿੱਚ ਸਰਕਾਰੀ ਹਾਈ ਸਕੂਲ ਆਲਮਗੜ੍ਹ ਦੀ ਵਿਦਿਆਰਥਣ ਮੀਨਾਕਸ਼ੀ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲੀ ਦੀ ਵਿਦਿਆਰਥਣ ਰੁਬੀਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਲੀ ਵਾਲਾ ਦੀ ਵਿਦਿਆਰਥਣ ਅਨੁਦੀਪ ਨੂੰ ਪੋਸਟਰ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾਂ,  ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਤੇ ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਇੰਸ ਅਧਿਆਪਿਕਾ ਸ਼੍ਰੀਮਤੀ ਸ਼ਾਲੀਕਾ ਮੁੰਜਾਲ , ਸਾਇੰਸ ਮਾਸਟਰ ਸ਼੍ਰੀ ਸੁਨੀਲ ਕੁਮਾਰ ਅਤੇ ਸਾਇੰਸ ਮਾਸਟਰ ਸ਼੍ਰੀ ਪਿੰਟੂ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ।

                ਇਸ ਮੌਕੇ ਜਿਲ੍ਹੇ ਦੇ ਇਕੋ ਕਲੱਬ ਕੋਆਰਡੀਨੇਟਰ ਸ਼੍ਰੀ ਨਰੇਸ਼ ਸ਼ਰਮਾ ਨੂੰ ਇਕੋ ਕਲੱਬ ਦੀਆਂ ਗਤੀਵਿਧੀਆਂ ਨੂੰ ਬੇਹਤਰੀਨ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਹੁਲ ਤਿਵਾੜੀ ਆਈ ਏ ਐਸ ਨੇ ਸਭ ਨੂੰ ਪਾਣੀ ਬਚਾਉਣ  ਹਰ ਇੱਕ ਨੂੰ ਰੁੱਖ ਲਗਾਉਣ, ਪਲਾਸਟਿਕ ਦੀ ਵਰਤੋਂ ਘੱਟ ਕਰਨ ਅਤੇ ਗਿੱਲਾ ਅਤੇ ਸੁੱਕਾ ਕਚਰਾ ਵੱਖ ਰੱਖਣ ਲਈ ਪ੍ਰੇਰਿਤ ਕੀਤਾ ਗਿਆ।  ਇਸ ਮੌਕੇ ਸ਼੍ਰੀ ਪੈਟਰਿਕ ਹਾਬਰ੍ਟ ਕੌਂਸਿਲ ਜਨਰਲ ਕੌਂਸੋਲੈਟ ਕੈਨੇਡਾ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਾਤਾਵਰਨ ਨੂੰ ਬਚਾਉਣ ਲਈ ਵਚਨਵੱਧ ਹਨ। ਉਹਨਾਂ  ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ। ਪੰਜਾਬ ਸਟੇਟ ਕਾਉਂਸਿਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਦੀ ਡਾਇਰੈਕਟਰ ਸ਼੍ਰੀਮਤੀ ਜਸਪ੍ਰੀਤ ਅਰੋੜਾ ਨੇ ਇਕੋ ਕਲੱਬ ਅਧੀਨ ਕਰਵਾਏ ਜਾਣ ਵਾਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਡਾ ਬਾਠ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇੱਸ ਮੌਕੇ ਜਿਲ੍ਹਾ  ਸਿੱਖਿਆ ਅਫਸਰ (ਸੈ ਸਿ ) ਫਾਜ਼ਿਲਕਾ  ਡਾ ਸੁਖਬੀਰ ਸਿੰਘ ਬਲ ਅਤੇ ਉਪ ਜਿਲਾ ਸਿੱਖਿਆ ਅਫਸਰ(ਸੈ ਸਿ ) ਫਾਜ਼ਿਲਕਾ  ਸ਼੍ਰੀ ਪੰਕਜ ਅੰਗੀ  ਨੇ ਜੇਤੂ ਵਿਦਿਆਰਥੀਆਂ , ਅਧਿਆਪਕਾ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਇਕੋ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਪ੍ਰੇਰਿਤ ਕੀਤਾ।

 

ਹੋਰ ਪੜ੍ਹੋ :- ਮੁੱਖ ਮੰਤਰੀ ਵੱਲੋਂ ਮਾਲ ਵਿਭਾਗ ਵਿੱਚ ਈ-ਪ੍ਰਣਾਲੀ ਨੂੰ ਉਤਸ਼ਾਹਤ ਕਰਨ ਨੂੰ ਹਰੀ ਝੰਡੀ