ਪਟਿਆਲਾ, 14 ਜੁਲਾਈ 2021 : ਫੋਰਟਿਸ ਹਸਪਤਾਲ ਮੋਹਾਲੀ ਵਿੱਚ ਆਰਥੋਪੈਡਿਕਸ ਟੀਮ ਨੇ ਹਾਲ ਹੀ ਵਿੱਚ ਇਕ 66 ਸਾਲਾ ਵਿਅਕਤੀ ਦੀ ਹਿੱਪ ਰਿਪਲੇਸਮੈਂਟ ਸਰਜਰੀ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਰੋਗੀ ਨੂੰ ਪਹਿਲਾਂ ਵੀ ਇਕ ਹਿੱਪ ਰਿਪਲੇਸਮੈਂਟ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ ਸੀ , ਹਾਲਾਂਕਿ ਟੁੱਟ ਫੁੱਟ ਕਾਰਨ ਉਸਦੇ ਕੱਪ ਟੁੱਟ ਗਏ ਅਤੇ ਹੱਡੀ ਨੂੰ ਵੀ ਕਾਫੀ ਨੁਕਸਾਨ ਹੋਇਆ। ਡਾ. ਸੰਦੀਪ ਗੁਪਤਾ, ਸੀਨੀਅਰ ਕੰਸਲਟੈਂਟ, ਆਰਥੋਪੈਡਿਕਸ, ਫੋਰਟਿਸ ਹਸਪਤਾਲ ਮੋਹਾਲੀ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਇਸ ਮੁਸ਼ਕਿਲ ਅਤੇ ਚੁਣੌਤੀਪੂਰਣ ਸਰਜਰੀ ਨੂੰ ਮਰੀਜ ਦੀ ਹਾਲਤ ਨੂੰ ਦੇਖਦੇ ਹੋਏ ਕਾਫੀ ਤੇਜੀ ਨਾਲ ਤਿਆਰੀ ਕਰਕੇ ਅੰਜ਼ਾਮ ਦਿੱਤਾ ਗਿਆ, ਜਿਸ ਵਿੱਚ ਲਗਭਗ 3 ਘੰਟੇ ਦਾ ਸਮਾਂ ਲੱਗਿਆ।
ਜਾਂਚ ਕਰਨ ’ਤੇ ਇਕ ਐਕਸਰੇ ਤੋਂ ਪਤਾ ਲੱਗਿਆ ਕਿ ਰੋਗੀ ਦਾ ਏਸਿਟਾਬੁਲਮ (ਚੂਲੇ ਦੀ ਹੱਡੀ ਦਾ ਸਾਕੇਟ) ਕਾਫੀ ਟੁੱਟ ਗਿਆ ਸੀ ਅਤੇ ਜੋੜ ਦਾ ਸਿਰ ਰੋਗੀ ਦੀ ਹੱਡੀ ਤੋਂ ਹੋ ਕੇ ਲੰਘਿਆ ਸੀ, ਜਿਸ ਨਾਲ ਉਸਦੀ ਪੈਲਵਿਕ ਬੋਨ ਨੂੰ ਗੰਭੀਰ ਰੂਪ ਵਿੱਚ ਨੁਕਸਾਨ ਹੋਇਆ। ਸਾਕੇਟ ਪੈਲਵਿਕ ਹੱਡੀ ਵਿੱਚ ਫਿਟ ਬੈਠਦਾ ਹੈ, ਅਤੇ ਇਸ ਮਾਮਲੇ ਵਿੱਚ ਇਹ ਇਕ ਪਲਾਸਟਿਕ ਸਾਕੇਟ ਸੀ ਜੋ ਟੁੱਟ ਫੁੱਟ ਨਾਲ ਪਤਲਾ ਹੋ ਗਿਆ ਸੀ।
ਰੋਗੀ ਕਰਨਲ ਸਤਵੰਤ ਸਿੰਘ ਫੋਰਟਿਸ ਹਸਪਤਾਲ ਮੋਹਾਲੀ ਆਉਣ ਤੋਂ ਪਹਿਲਾਂ ਕਈ ਹੋਰ ਹਸਤਪਾਲਾਂ ਵਿੱਚ ਵੀ ਗਏ ਸਨ ਅਤੇ ਉਨਾਂ ਨੂੰ ਦਸਿਆ ਗਿਆ ਕਿ ਸਰਜਰੀ ਤੋਂ ਬਾਅਦ ਉਨਾਂ ਨੂੰ ਸੀਮਤ ਸਰੀਰਕ ਗਤੀਵਿਧੀਆਂ ਨਾਲ ਇਕ ਸਥਿਰ ਲਾਈਫਸਟਾਈਲ ਜਿਉਣਾ ਪਵੇਗਾ। ਹਾਲਾਂਕਿ ਫੋਰਟਿਸ ਵੱਲੋਂ ਚੰਗੇ ਪੁਨਰਵਾਸ ਨਾਲ, ਰੋਗੀ ਛੇ ਹਫਤਿਆਂ ਅੰਦਰ ਇਕ ਬੈਸਾਖੀ ਨਾਲ ਚੱਲ ਰਿਹਾ ਸੀ ਅਤੇ 100 ਦਿਨਾਂ ਦੇ ਅੰਦਰ ਆਪਣੀਆਂ ਨਿਯਮਤ ਗਤੀਵਿਧੀਆਂ ਵਿੱਚ ਵਾਪਸ ਆਉਣ ਵਿੱਚ ਸਮਰਥ ਸੀ। ਸਰਜਰੀ ਤੋਂ ਪੰਜਵੇਂ ਦਿਨ ਤੋਂ ਬਾਅਦ, ਉਨਾਂ ਨੂੰ ਇਕ ਵਾਕਰ ਨਾਲ ਚੱਲਣ ਦਾ ਅਭਿਆਸ ਕਰਵਾਇਆ ਗਿਆ ਅਤੇ ਉਸ ਤੋਂ ਬਾਆਦ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਾ. ਸੰਦੀਪ ਗੁਪਤਾ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ, ‘‘ਇਸ ਤਰਾਂ ਦੇ ਮਾਮਲਿਆਂ ਵਿੱਚ ਇਕ ਸਫ਼ਲ ਨਤੀਜੇ ਲਈ ਬਹੁਤ ਸਾਵਧਾਨੀ ਪੂਰਵਕ ਸਰਜਰੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਪ੍ਰਕਿਰਿਆ ਲਈ ਡਾਕਟਰਾਂ ਨੂੰ ਸਹੀ ਆਧੁਨਿਕ ਇੰਪਲਾਂਟਸ ਦੀ ਚੋਣ ਕਰਨ ਦੀ ਜ਼ਰੂਰਤ ਹੁੰਦੀ ਹੈ। ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਸਾਡੇ ਕੋਲ ਇਕ ਸਮਰਪਿਤ ਹਿੱਪ ਰਿਪਲੇਸਮੈਂਟ ਟੀਮ ਹੈ, ਅਤੇ ਸਾਡਾ ਹਿੱਪ ਰਿਪਲੇਸਮੈਂਟ ਯੁਨਿਟ ਰੱਖਣ ਵਾਲੇ ਇਸ ਖੇਤਰ ਦੇ ਪਹਿਲਾ ਹਸਪਤਾਲ ਹੈ। ਸਾਡੀ ਟੀਮ ਨਿਯਮਤ ਰੂਪ ਨਾਲ ਰੋਗੀ ਦਾ ਫਾਲੋਅਪ ਕਰ ਰਹੀ ਹੈ ਅਤੇ ਅੱਜ ਤੱਕ ਉਹ ਬਿਨਾਂ ਕਿਸੇ ਸਹਾਰੇ ਤੋਂ ਚੱਲਣ ਅਤੇ ਪੌੜੀਆਂ ਚੜਨ ਵਿੱਚ ਸਮਰਥ ਹੈ। ਸਰਜਰੀ ਤੋਂ ਬਾਅਦ ਡਾਕਟਰਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਮਰੀਜ ਨਿਯਮਤ ਰੂਪ ਨਾਲ ਫਿਜ਼ੀਓਥੈਰੇਪੀ ਲਵੇ ਜਿਸ ਨਾਲ ਮਰੀਜ ਦੀ ਠੀਕ ਹੋਣ ਦੀ ਪ੍ਰਕਿਰਆ ਵਿੱਚ ਤੇਜੀ ਆਈ। ਮੈਂ ਕਲੀਨਿਕ ਮਾਹਰਤਾ ਅਤੇ ਰੋਗੀ ਦੇਖਭਾਲ ਪ੍ਰਤੀ ਉਨਾਂ ਦੀ ਲਗਾਤਾਰ ਵਚਨਬੱਧਤਾ ਲਈ ਡਾਕਟਰਾਂ ਦੀ ਟੀਮ ਦੀ ਸ਼ਲਾਘਾ ਕਰਦਾ ਹਾਂ।
ਸਰਜਰੀ ਦੀ ਮੁਸ਼ਕਿਲ ਬਾਰੇ ਦੱਸਦੇ ਹੋਏ ਡਾ. ਗੁਪਤਾ ਨੇ ਕਿਹਾ, ‘‘ਇਸ ਵਿਸ਼ੇਸ਼ ਮਾਮਲੇ ਵਿੱਚ ਕੱਪ ਕੇਜ ਕੰਸਟ੍ਰੱਕਸ਼ਨ ਦੀ ਜ਼ਰੂਰਤ ਸੀ ਕਿਉਂਕਿ ਪੈਲਵਿਕ ਬੋਨ ਸਾਈਡ ’ਤੇ ਹੱਡੀ ਦਾ ਭਾਰੀ ਨੁਕਸਾਨ ਹੋਇਆ ਸੀ। ਸਾਨੂੰ ਇਕ ਵੱਡੇ ਕੱਪ ਨੂੰ ਕੇਜ ਵਿੱਚ ਸੁਰੱਖਿਅਤ ਰੱਖਣਾ ਸੀ ਅਤੇ ਤੀਜਾ ਕੱਪ ਵੀ ਪਾ ਦਿੱਤਾ ਗਿਆ।’’
ਇਸ ਦੌਰਾਨ ਰੋਗੀ ਕਰਨਲ ਸਤਵੰਤ ਸਿੰਘ ਨੇ ਆਪਣੀ ਸਰਜਰੀ ਦਾ ਵੇਰਵੇ ਦਿੰਦੇ ਹੋਏ ਕਿਹਾ, ‘‘ਮੈਨੂੰ ਇਥੇ ਅਤੇ ਦਿੱਲੀ ਵਿੱਚ ਬਹੁਤ ਸਾਰੇ ਸੀਨੀਅਰ ਆਰਥੋਪੈਡਿਕਸ ਸਰਜਨਾਂ ਤੋਂ ਕੰਸਲਟੇਸ਼ਨ ਕੀਤੀ ਅਤੇ ਉਨਾਂ ਸਾਰਿਆਂ ਦੀ ਰਾਏ ਸੀ ਕਿ ਮੇਰੀ ਉਮਰ ਅਤੇ ਹੱਡੀ ਦੀ ਸਥਿਤੀ ਨੂੰ ਦੇਖਦੇ ਹੋਏ ਸਭ ਤੋਂ ਚੰਗਾ ਇਹੋ ਰਹੇਗਾ ਕਿ ਮੈਂ ਇਕ ਸ਼ਾਂਤ ਅਤੇ ਗਤੀਹੀਣ ਜੀਵਨ ਸ਼ੈਲੀ ਨਾਲ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਬਿਤਾ ਲਵਾਂ। ਮੈਨੂੰ ਇਹ ਖਾਸ ਤੌਰ ’ਤੇ ਕਿਹਾ ਗਿਆ ਸੀ ਕਿ ਮੈਂ ਦੁਬਾਰਾ ਗੌਲਫ ਖੇਡਣ ਦਾ ਖਿਆਲ ਮਨ ਵਿੱਚੋਂ ਹੀ ਕੱਢ ਦੇਵਾਂ। ਅੱਜ ਮੈਂ ਆਪਣੇ ਆਮ ਜੀਵਨ ਵਿੱਚ ਵਾਪਸ ਆ ਗਿਆ ਹਾਂ, ਗੌਲਫ ਖੇਡ ਰਿਹਾ ਹਾਂ, ਅਤੇ ਸਾਰਾ ਪੂੁਰਾ ਸਿਹਰਾ ਡਾ. ਸੰਦੀਪ ਗੁਪਤਾ ਦੀ ਅਗਵਾਈ ਵਾਲੀ ਫੋਰਟਿਸ ਹਸਪਤਾਲ ਮੋਹਾਲੀ ਦੀ ਟੀਮ ਨੂੰ ਜਾਂਦਾ ਹੈ।

English






