ਲੁਧਿਆਣਾ, 10 ਨਵੰਬਰ 2021
ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਅਤੇ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਦੇ ਕੰਮਾਂ ਚ ਭਾਗੀਦਾਰੀ ਬਣਾਉਣ ਹਿੱਤ ਬਲਾਕ, ਜਿਲਾ , ਰਾਜ ਤੇ ਕੌਮੀ ਪੱਧਰ ਤੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ ।
ਹੋਰ ਪੜ੍ਹੋ :-ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਨੇ ਵੋਟਾਂ ਸਬੰਧੀ ਸਵੀਪ ਨੋਡਲ ਨਾਲ ਕੀਤੀ ਮੀਟਿੰਗ
ਇਸ ਬਾਰੇ ਜਾਣਕਾਰੀ ਦਿੰਦਿਆ ਨਹਿਰੂ ਯੁਵਾ ਕੇਂਦਰ ਲੁਧਿਆਣਾ ਦੀ ਜਿਲਾ ਯੂਥ ਅਫ਼ਸਰ ਰਸ਼ਮੀਤ ਕੌਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਮੁਕਾਬਲਿਆਂ ਤੋਂ ਪਹਿਲਾ ਬਲਾਕ ਪੱਧਰ ਦੇ ਮੁਕਾਬਲੇ ਕਰਵਾ ਕੇ ਸਕਰੀਨਿੰਗ ਕੀਤੀ ਜਾਵੇਗੀ ਤੇ ਬਲਾਕ ਪੱਧਰ ਦੇ ਜੇਤੂ ਜਿਲਾ ਪੱਧਰ ਦੇ ਮੁਕਾਬਲੇ ਚ ਭਾਗ ਲੈ ਸਕਣਗੇ।
ਇਨ੍ਹਾਂ ਮੁਕਾਬਲਿਆਂ ਲਈ ਭਾਗੀਦਾਰੀ ਦੀ ਉਮਰ 1 ਅਪ੍ਰੈਲ 2021 ਨੂੰ 18 ਸਾਲ ਤੋਂ ਵੱਧ ਅਤੇ 29 ਤੋਂ ਘੱਟ ਹੋਣੀ ਚਾਹੀਦੀ ਹੈ ਤੇ ਭਾਗੀਦਾਰੀ ਲੁਧਿਆਣਾ ਜਿਲੇ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ । ਇਸ ਲਈ ਉਸ ਨੂੰ ਆਪਣਾ ਰਿਹਾਇਸ਼ ਦਾ ਪੱਕਾ ਸਬੂਤ ਦੇਣਾ ਹੋਵੇਗਾ।
ਜਿਲਾ ਪੱਧਰ ਦੇ ਜੇਤੂ ਨੂੰ 5000 ਰੁਪਏ , ਦੂਜੇ ਨੰਬਰ ਤੇ ਰਹਿਣ ਵਾਲੇ ਨੂੰ 2000 ਰੁਪਏ ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਜੇਤੂ ਨੂੰ 1000/- ਦੀ ਰਾਸ਼ੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਰਾਜ ਪੱਧਰ ਦੇ ਮੁਕਾਬਲੇ ਵਿੱਚ ਜੇਤੂ ਨੂੰ 25000/- ਰੁਪਏ , ਦੂਜੇ ਨੰਬਰ ਨੂੰ 10000/- ਅਤੇ ਤੀਸਰੇ ਨੰਬਰ ਨੂੰ 5000/- ਦੀ ਰਾਸ਼ੀ ਦਿੱਤੀ ਜਾਵੇਗੀ। ਰਾਸ਼ਟਰੀ ਪੱਧਰ ਦੇ ਮੁਕਾਬਲੇ ਜੋ ਕਿ ਗਣਤੰਤਰ ਦਿਵਸ ਤੇ ਦਿੱਲੀ ਵਿਚ ਆਯੋਜਿਤ ਕੀਤੇ ਜਾਣਗੇ , ਜਿਸ ਵਿਚ ਪਹਿਲੇ ਜੇਤੂ ਨੂੰ 2 ਲੱਖ, ਦੂਜੇ ਨੰਬਰ ਦੇ ਜੇਤੂ ਨੂੰ 1 ਲੱਖ ਅਤੇ ਤੀਸਰੇ ਨੰਬਰ ਦੇ ਜੇਤੂ ਨੂੰ 50 ਹਜ਼ਾਰ ਦੀ ਰਾਸ਼ੀ ਦਿੱਤੀ ਜਾਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਕਾਬਲੇ ਦਾ ਥੀਮ ” ਸਭ ਕਾ ਸਾਥ , ਸਭ ਕਾ ਵਿਸ਼ਵਾਸ, ਸਭ ਕਾ ਵਿਕਾਸ” ਹੈ ।
ਇਹ ਭਾਸ਼ਣ ਮੁਕਾਬਲੇ 2 ਭਾਸ਼ਾਵਾਂ ਹਿੰਦੀ ਤੇ ਅੰਗਰੇਜ਼ੀ ਵਿੱਚ ਹੋਣਗੇ । ਅਰਜ਼ੀ ਫਾਰਮ ਲੁਧਿਆਣਾ ਦੇ ਦਫਤਰ ਜਾਂ 98154-14075 ਤੇ ਵਟਸਐਪ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ।

English






