ਬਹੁਤ ਹੀ ਹੈਰਾਨੀਜਨਕ, ਸ਼ਬਦਾਂ ਵਿਚ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ : ਬਾਦਲ

PARKASH SINGH
ਬਹੁਤ ਹੀ ਹੈਰਾਨੀਜਨਕ, ਸ਼ਬਦਾਂ ਵਿਚ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ : ਬਾਦਲ
‘‘ਡੂੰਘੀ ਸਾਜ਼ਿਸ਼ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ’’
ਚੰਡੀਗੜ੍ਹ, 18 ਦਸੰਬਰ 2021

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਨੁੰ ਬਹੁਤ ਹੀ ਹੈਰਾਨੀਜਨਕ, ਪੀੜਾ ਭਰਿਆ ਤੇ ਅਤਿਅੰਤ ਦੁਖਦਾਈ ਕਰਾਰ ਦਿੱਤਾ।

ਹੋਰ ਪੜ੍ਹੋ :-ਸੁਖਦਰਸ਼ਨ ਸਿੰਘ ਮਰਾੜ ਸੀ ਲੋਕਾਂ ਦਾ ਸੱਚਾ ਆਗੂ-ਚਰਨਜੀਤ ਸਿੰਘ ਚੰਨੀ
ਸਰਦਾਰ ਬਾਦਲ ਨੇ ਕਿਹਾ ਕਿ ਇਸ ਅਪਰਾਧ ਦੀ ਜਿੰਨੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ ਤੇ ਇਸਨੇ ਦੁਨੀਆਂ ਭਰ ਵਿਚ ਸਿੱਖਾਂ ਦੇ ਮਨਾਂ ਵਿਚ ਡੂੰਘਾ ਦੁੱਖ ਤੇ ਰੋਹ ਪੈਦਾ ਕੀਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਵਿਸ਼ਵਾਸਯੋਗ ਗੱਲ ਨਹੀਂ ਹੈ ਕਿ ਅਜਿਹਾ ਪੀੜਾਦਾਇਕ ਤੇ ਘਿਨੋਦਾ ਅਪਰਾਧ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੋਵੇ। ਉਹਨਾਂ ਨਾਲ ਹੀ ਕਿਹਾ ਕਿ ਇਸ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਾਰੀ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਪਿੱਛੇ ਹਨ ਉਹਨਾਂ ਨੂੰ ਬੇਨਕਾਬ ਕਰ ਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ।