ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਕੀਤਾ ਗਿਆ ਟਰੈਕਟਰ ਰੈਲੀ ਦਾ ਆਯੋਜਨ  

TRACTOR RELLY
ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਕੀਤਾ ਗਿਆ ਟਰੈਕਟਰ ਰੈਲੀ ਦਾ ਆਯੋਜਨ  
ਫ਼ਾਜ਼ਿਲਕਾ 4 ਨਵੰਬਰ 2021
ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਦੇ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ  ਮੁੱਖ ਖੇਤੀਬਾੜੀ ਅਫ਼ਸਰ ਹਰਦੇਵ ਸਿੰਘ ਦੀ ਰਹਿਨੁਮਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਦਸ਼ਮੇਸ਼ ਅਗਰੋਟੇਕ ਨਿਊ ਹੌਲੈਂਡ ਕੰਪਨੀ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਖੇਤੀਬਾੜੀ ਵਿਭਾਗ ਦੇ ਸਾਇਲ ਟੈਸਟਿੰਗ ਅਫ਼ਸਰ ਗੁਰਮੀਤ ਸਿੰਘ ਚੀਮਾ ਵਲੋਂ ਹਰਿ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਜਿਸ ਵਿਚ ਨਿਊ ਹੌਲੈਂਡ ਟਰੈਕਟਰ ਅਤੇ ਆਧੁਨਿਕ ਖੇਤੀ ਸੰਦ ਜਿਵੇਂ ਸੁਪਰ ਸੀਡਰ ਅਤੇ ਜ਼ੀਰੋ ਡਰਿੱਲ ਆਦਿ ਸੰਦਾ ਦੀ ਪ੍ਰਦਰਸ਼ਨੀ ਕਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

ਹੋਰ ਪੜ੍ਹੋ :-ਪਰਗਟ ਸਿੰਘ ਨੇ ਮਨਾਈ ‘ਯੂਨੀਕ’ ਦੀਵਾਲੀ
ਇਸ ਮੌਕੇ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਅਤੇ ਕਿਸਾਨ ਗਰੁੱਪਾਂ ਨੂੰ ਅਤੇ ਪੰਚਾਇਤਾਂ ਨੂੰ ਇਹ ਆਧੁਨਿਕ ਸੰਦਾਂ ਤੇ 50 ਤੋਂ 80 ਪ੍ਰਤੀਸ਼ਤ ਤਕ ਸਬਸਿਡੀ  ਮੁਹੱਈਆ ਕਾਰਵਾਈਆਂ ਗਈਆਂ ਹਨ। ਬਾਕੀ ਕਿਸਾਨਾਂ ਵੱਲੋਂ ਵੀ ਇਨ੍ਹਾਂ ਆਧੁਨਿਕ ਸਦਾ ਨੂੰ ਕਿਰਾਏ  ਤੇ ਵਰਤੋਂ ਕਰ ਪਾਰਲੀ ਨੂੰ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ। ਇਸ ਮੌਕੇ ਦਸ਼ਮੇਸ਼ ਅਗਰੋਟੇਕ ਤੋਂ ਬਲਜੀਤ ਸਿੰਘ , ਗੁਰਵਿੰਦਰ ਸਿੰਘ , ਪਰਮਜੀਤ ਸਿੰਘ ਅਤੇ ਕਿਸਾਨ ਦਵਿੰਦਰ ਸਿੰਘ , ਸੁਰਿੰਦਰ ਸਿੰਘ , ਆਕਾਸ਼ ਸਿੰਘ , ਚੰਦਰਪਾਲ ,ਸੰਦੀਪ ਸਿਡਾਨਾ ਅਤੇ ਅਪਰ ਸਿੰਘ ਆਦਿ ਹਾਜ਼ਰ ਸਨ।