ਜੂਟ ਬੈਗ ਬਣਾਉਣ ਸਬੰਧੀ ਸਿਖਲਾਈ ਪ੍ਰੋਗਰਾਮ

TRAINING PROGRAMME ON JUTE BAG MAKING

13 ਦਿਨਾਂ ਪ੍ਰੋਗਰਾਮ ਵਿੱਚ 29 ਔਰਤਾਂ ਨੇ ਭਾਗ ਲਿਆਪੀ.ਐਨ.ਬੀ. ਅਤੇ ਆਰਸੇਟੀ ਦਾ ਉਪਰਾਲਾ

ਜ਼ਿਲ੍ਹੇ ਵਿੱਚ ਸਵੈ-ਰੁਜ਼ਗਾਰ ਨੂੰ ਹੁਲਾਰਾ ਦੇਵੇਗਾ ਸਿਖਲਾਈ ਪ੍ਰੋਗਰਾਮ

ਐਸ.ਏ.ਐਸ. ਨਗਰ, 8 ਫਰਵਰੀ :- 

ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਅਤੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ.ਐਸ.ਈ.ਟੀ.ਆਈ./ ਆਰਸੇਟੀ), ਮੋਹਾਲੀ ਨੇ “ਜੂਟ ਬੈਗ ਮੇਕਿੰਗ” ਬਾਰੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ 13 ਦਿਨਾਂ ਪ੍ਰੋਗਰਾਮ ਵਿੱਚ 29 ਔਰਤਾਂ ਨੇ ਭਾਗ ਲਿਆ, ਜਿਸ ਵਿੱਚ ਉਹਨਾਂ ਨੇ ਮਾਹਿਰ ਟ੍ਰੇਨਰਾਂ ਤੋਂ “ਜੂਟ ਬੈਗ ਮੇਕਿੰਗ” ਲਈ ਲੋੜੀਂਦੇ ਹੁਨਰ ਸਿੱਖੇ। ਇਹ ਸਾਰੀਆਂ ਸਿਖਿਆਰਥੀ ਔਰਤਾਂ ਜ਼ਿਲ੍ਹਾ ਐਸ.ਏ.ਐਸ.ਨਗਰ ਨਾਲ ਹੀ ਸਬੰਧਤ ਹਨ।

ਇਹ ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ (ਐਲ.ਡੀ.ਐਮ.), ਮੁਹਾਲੀ ਐਮ.ਕੇ. ਭਾਰਦਵਾਜ ਨੇ ਕਿਹਾ ਕਿ ਇਹ ਪ੍ਰੋਗਰਾਮ ਸ਼੍ਰੀਮਤੀ ਰੀਟਾ ਜੁਨੇਜਾ, ਡਿਪਟੀ ਜਨਰਲ ਮੈਨੇਜਰ (ਡੀ.ਜੀ.ਐਮ.) ਸਰਕਲ ਹੈੱਡ, ਪੀ.ਐਨ.ਬੀ. ਮੋਹਾਲੀ ਸਰਕਲ ਦੀ ਪਹਿਲਕਦਮੀ ਸੀ। ਸਾਰੇ ਭਾਗੀਦਾਰਾਂ ਨੇ ਪ੍ਰੋਗਰਾਮ ਬਾਰੇ ਸ਼ਾਨਦਾਰ ਫੀਡਬੈਕ ਸਾਂਝੀ ਕੀਤੀ ਹੈ।

ਐਮ.ਕੇ. ਭਾਰਦਵਾਜ ਨੇ ਅੱਗੇ ਦੱਸਿਆ ਕਿ ਸਿਖਿਆਰਥੀ ਔਰਤਾਂ ਨੂੰ ਸਿਖਲਾਈ ਮੁਕੰਮਲ ਹੋਣ ਦੇ ਸਰਟੀਫਿਕੇਟ ਵੀ ਦਿੱਤੇ ਗਏ ਤੇ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।

ਐਲ.ਡੀ.ਐਮ. ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਸਵੈ ਰੁਜ਼ਗਾਰ ਦੇ ਮੌਕੇ ਵਧਣਗੇ।

ਆਰ.ਐਸ.ਈ.ਟੀ.ਆਈ., ਡਾਇਰੈਕਟਰ ਅਮਨਦੀਪ ਨੇ ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਵੱਡੀ ਭੂਮਿਕਾ ਨਿਭਾਈ।