ਆਲ ਇੰਡੀਆ ਸਿਵਲ ਸਰਵਿਸਿਜ਼ ਐਥਲੈਟਿਕਸ ਟੂਰਨਾਮੈਂਟ ਲਈ ਟਰਾਇਲ ਪਟਿਆਲਾ ਵਿਖੇ 26 ਸਤੰਬਰ ਨੂੰ

KHARBANDA
Trials for All India Civil Services Athletics Tournament on September 26
ਚੰਡੀਗੜ੍ਹ, 23 ਸਤੰਬਰ 2021
ਪੰਜਾਬ ਸਰਕਾਰ ਵੱਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਐਥਲੈਟਿਕਸ ਟੂਰਨਾਮੈਂਟ (ਪੁਰਸ਼/ਮਹਿਲਾ) ਲਈ ਸੂਬੇ ਦੀਆਂ ਟੀਮਾਂ ਦੀ ਚੋਣ ਕਰਨ ਵਾਸਤੇ ਟਰਾਇਲ ਪਟਿਆਲਾ ਵਿਖੇ 26 ਸਤੰਬਰ ਨੂੰ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਹਰਿਆਣਾ ਦੇ ਕਰਨਾਲ ਸਥਿਤ ਕਰਨ ਸਟੇਡੀਅਮ ਵਿਖੇ 28 ਤੋਂ 30 ਸਤੰਬਰ, 2021 ਤੱਕ ਕਰਵਾਏ ਜਾ ਰਹੇ ਐਥਲੈਟਿਕਸ ਮੁਕਾਬਲਿਆਂ ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਕਰਨ ਹਿੱਤ ਟਰਾਇਲ 26 ਸਤੰਬਰ, 2021 ਨੂੰ ਸਵੇਰੇ 10.00 ਵਜੇ ਤੋਂ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਲਏ ਜਾਣੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ-ਆਪਣੇ ਵਿਭਾਗਾਂ ਪਾਸੋਂ ਇਤਰਾਜ਼ਹੀਣਤਾ ਸਰਟੀਫ਼ਿਕੇਟ ਪ੍ਰਾਪਤ ਕਰਨ ਉਪਰੰਤ ਹੀ ਇਨ੍ਹਾਂ ਟਰਾਇਲ ਵਿੱਚ ਭਾਗ ਲੈ ਸਕਦੇ ਹਨ।