ਮਿਸ਼ਨ ਚੜ੍ਹਦੀਕਲ੍ਹਾ ਤਹਿਤ – ਲਾਲਾ ਪ੍ਰਭਦਿਆਲ ਟਰਸਟ  ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਦੇ ਵਿਦਿਆਰਥੀਆਂ ਚ ਵੰਡੀਆਂ 237 ਸਕੂਲ ਬੈਗ ਕਿੱਟਾਂ

ਅਜਨਾਲਾ, 11 ਅਕਤੂਬਰ 2025 

ਜ਼ਿਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਸਿੱਖਿਆ ਅਫਸਰ (ਸੈ ਸਿ) ਸ਼੍ਰੀ ਰਾਜੇਸ਼ ਸ਼ਰਮਾ, ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈੱਡ ਕ੍ਰਾਸ ਸੋਸਾਇਟੀ ਅੰਮ੍ਰਿਤਸਰ ਦੇ ਸਕੱਤਰ ਸ਼੍ਰੀ ਸੈਮਸਨ ਮਸੀਹ ਦੀ ਅਗਵਾਈ ਵਿੱਚ ਸਾਂਝੇ ਉਪਰਾਲੇ ਤਹਿਤ ਹੜ ਪ੍ਰਭਾਵਿਤ ਇਲਾਕਿਆਂ ਦੇ ਸਰਕਾਰੀ ਸਕੂਲਾਂ ਚ ਪੜਦੇ ਵਿਦਿਆਰਥੀਆਂ ਦੀ ਮਦਦ ਲਈ ਆਪ ਮੁਹਾਰੇ ਅੱਗੇ ਆਈਆ ਸਮਾਜਿਕ ਸੰਸਥਾਵਾਂ  ਵੱਲੋਂ ਵੱਖ ਵੱਖ ਸਰਕਾਰੀ ਸਕੂਲ਼ ਚ ਪੜ੍ਹਦੇ ਬੱਚਿਆਂ ਚ ਸਕੂਲ ਬੈਗ, ਸਿੱਖਿਆ ਸਮੱਗਰੀ ਆਦਿ ਵੰਡਣ ਦੇ ਜਾਰੀ ਸਿਲਸਿਲੇ ਤਹਿਤ ਅੱਜ ਅਜਨਾਲਾ ਨੇੜਲੇ  ਪਿੰਡ ਗੁਰਾਲਾ ਦੇ ਸਰਕਾਰੀ ਮਿਡਲ  ਅਤੇ ਐਲੀਮੈਂਟਰੀ ਸਕੂਲਾਂ ਦੇ ਵਿਦਿਆਥੀਆਂ ਦਰਮਿਆਨ ਸਕੂਲ ਬੈਗ ਕਿੱਟਾਂ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਲਾਲਾ ਪ੍ਰਭਦਿਆਲ ਧਰਮਸ਼ਾਲਾ ਟਰੱਸਟ ਅੰਮ੍ਰਿਤਸਰ ਦੇ ਟਰੱਸਟੀ ਮੈਂਬਰਾਂ ਸ਼੍ਰੀਮਤੀ ਮੰਜੂ ਪਿਸ਼ੌਰੀਆ, ਮਿਥੁਨ ਪਿਸ਼ੋਰੀਆ, ਰਾਘਵ ਪਿਸ਼ੋਰਿਆ, ਸੂਰਜ ਪੀਸ਼ੋਰੀਆ ਦੇ ਉੱਦਮ ਨਾਲ  ਵਿਦਿਆਰਥੀਆਂ ਚ ਕਰੀਬ ਸਵਾ ਲੱਖ ਰੁਪਏ ਮੁੱਲ ਦੀਆਂ ਕੁੱਲ 237  ਸਕੂਲ ਬੈਗ ਕਿੱਟਾਂ ਤੇ ਹੋਰ ਲਾਜ਼ਮੀ ਸਿੱਖਿਆ ਸਮੱਗਰੀ ਵੰਡੀ ਗਈ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਅਮਨਜੀਤ ਕੌਰ ਅਤੇ ਮੁੱਖ ਅਧਿਆਪਕ ਸ੍ਰੀ ਤਰਸੇਮ ਲਾਲ ਵੱਲੋਂ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ  ਸਮਾਜਿਕ ਸੰਗਠਨਾਂ ਦੇ ਨੈਤਿਕ ਕਾਰਜ ਲਈ  ਧੰਨਵਾਦ ਕੀਤਾ ਅਤੇ ਕਿਹਾ ਕਿ ਹੜ ਪ੍ਰਭਾਵਿਤ ਇਲਾਕਿਆਂ ਦੇ ਬੱਚਿਆਂ  ਦੀ ਤਤਕਾਲੀ ਮਦਦ ਨਾਲ ਇਨ੍ਹਾਂ ਵੱਲੋਂ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਮਿਲੇਗੀ ਅਤੇ ਸਕੂਲ ਵਿੱਚ ਹਾਜਰੀ ਵਧੇਗੀ। ਇਸ ਮੌਕੇ ਤੇ ਪੰਕਜ ਸਿੰਘ , ਵਿਵੇਕ ਕੁਮਾਰ, ਅਸ਼ੋਕ ਕੁਮਾਰ, ਰਸ਼ਪਿੰਦਰ ਕੌਰ, ਹਰਪ੍ਰਤਾਪ ਸਿੰਘ, ਤਰਸੇਮ ਸਿੰਘ, ਆਦਿ ਮੌਜੂਦ ਸਨ।