ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 3 ਅਪ੍ਰੈਲ ਨੂੰ ਛੱਤੀਸਗੜ ’ਚ ਹੋਈ ਨਕਸਲੀਆਂ ਦੇ ਨਾਲ ਮੁੱਠਭੇੜ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ

ਨਕਸਲੀਆਂ ਖਿਲਾਫ ਸਾਡੀ ਲੜਾਈ ਅਤੇ ਲਗਨ, ਮਜ਼ਬੂਤੀ ਅਤੇ ਦ੍ਰਿੜਤਾ ਦੇ ਨਾਲ ਜਾਰੀ ਰਹੇਗੀ ਅਤੇ ਅਸੀ ਇਸਨੂੰ ਨਤੀਜੇ ਤੱਕ ਲੈ ਜਾਵਾਂਗੇ

ਸ਼੍ਰੀ ਅਮਿਤ ਸ਼ਾਹ ਨੇ ਹਾਲਾਤ ਦਾ ਜਾਇਜਾ ਲਿਆ ਅਤੇ ਗ੍ਰਿਹ ਮੰਤਰਾਲਾ, ਇੰਟੈਂਲੀਜੈਂਸ ਬਿਊਰੋ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 3 ਅਪ੍ਰੈਲ ਨੂੰ ਛੱਤੀਸਗੜ ’ਚ ਹੋਈ ਨਕਸਲੀਆਂ ਦੇ ਨਾਲ ਮੁੱਠਭੇੜ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਲੋਕਾਂ ਨੂੰ ਅਤੇ ਦੇਸ਼ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਜਵਾਨਾਂ ਨੇ ਦੇਸ਼ ਲਈ ਜੋ ਆਪਣੀ ਕੁਰਬਾਨੀ ਦਿੱਤੀ ਹੈ ਉਹ ਵਿਅਰਥ ਨਹੀਂ ਜਾਵੇਗੀ ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲੀਆਂ ਦੇ ਖਿਲਾਫ ਸਾਡੀ ਲੜਾਈ ਅਤੇ ਮਜਬੂਤੀ, ਲਗਨ ਅਤੇ ਦ੍ਰਿੜਤਾ ਦੇ ਨਾਲ ਜਾਰੀ ਰਹੇਗੀ ਅਤੇ ਅਸੀ ਇਸਨੂੰ ਨਤੀਜੇ ਤੱਕ ਲੈ ਕੇ ਜਾਵਾਂਗੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਅੰਕੜਿਆਂ ਦਾ ਸਵਾਲ ਹੈ, ਮੈਂ ਅਜੇ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਹਾਲਾਤ ਦਾ ਜਾਇਜਾ ਲਿਆ ਅਤੇ ਗ੍ਰਿਹ ਮੰਤਰਾਲਾ, ਇੰਟੈਂਲੀਜੈਂਸ ਬਿਊਰੋ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ I