ਯੂਨੀਕ ਹੈਲਥ ਕੇਅਰ ਸੈਂਟਰ ਵਲੋਂ ਗੁਰੂ ਨਾਨਕ ਕਲੋਨੀ ‘ਚ ਵਿਸ਼ੇ਼ਸ਼ ਕੈਂਪ ਆਯੋਜਿਤ

– ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਸਬੰਧੀ ਮੁਫ਼ਤ ਸੇਵਾਵਾਂ ਦਿੱਤੀਆਂ

ਲੁਧਿਆਣਾ, 26 ਮਾਰਚ (000) – ਯੂਨੀਕ ਹੈਲਥ ਕੇਅਰ ਸੈਂਟਰ ਗੁਰੂ ਨਾਨਕ ਕਲੋਨੀ ਬਲਾਕ ਏ, ਗਿੱਲ ਰੋਡ ਲੁਧਿਆਣਾ ਵਲੋਂ ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ  ਕੈਂਪ ਲਗਾਇਆ ਗਿਆ। ਇਸ ਕੈਂਪ ਡਾਕਟਰ ਸ਼ਿੰਗਾਰਾ ਸਿੰਘ ਸਾਬਕਾ ਸਿਵਲ ਸਰਜਨ ਦੀ ਸਮੁੱਚੀ ਟੀਮ, ਜਿਸ ਵਿੱਚ ਡਾ ਹਰਤੇਜਕਰਨ ਸਿੰਘ, ਡਾ ਹਰਤੇਜਵਰਨ ਸਿੰਘ, ਡਾ ਅਨਮੋਲ ਭਾਟੀਆ ਅਤੇ ਡਾ ਸਾਕਸ਼ੀ ਸਿੰਗਲਾ ਵੱਲੋਂ ਆਏ ਹੋਏ ਮਰੀਜ਼ਾਂ ਦੀ ਸਿਹਤ ਦਾ ਨੀਰੀਖਣ ਕਰਨ ਤੋਂ ਇਲਾਵਾ, ਦੰਦਾਂ ਦੀ ਸੰਭਾਲ, ਸੰਤੁਲਿਤ ਭੋਜਨ ਖਾਣ ਅਤੇ ਰੋਜ਼ਾਨਾ ਸੈਰ ਕਰਨ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ। ਇਹ ਕੈਂਪ ਪ੍ਰਧਾਨ  ਸੁਰਜਨ ਸਿੰਘ ਇੰਜਨੀਅਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਅਧੀਨ ਲਗਾਇਆ ਗਿਆ। ਇਸ ਕੈਂਪ ਵਿੱਚ ਹਰੇਕ ਉਮਰ ਦੇ ਲਗਭਗ ਇਕ ਸੋ ਤੋਂ ਵੱਧ ਮਰੀਜ਼ਾਂ ਦਾ ਨਰੀਖਣ ਕੀਤਾ ਗਿਆ।

ਪ੍ਰਧਾਨ ਸੁਰਜਨ ਸਿੰਘ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਹੋਰ ਸਿਹਤ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

 

ਹੋਰ ਪੜ੍ਹੋ :-  18 ਮਾਰਚ, 2023 ਤੋਂ ਹੁਣ ਤੱਕ ਰੋਕਥਾਮ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ 353 ਵਿਅਕਤੀਆਂ ‘ਚੋਂ 197 ਨੂੰ ਕੀਤਾ ਰਿਹਾਅ