ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਫੀਲਡ ਐਗਜ਼ੀਕਿਊਟਿਵ ਡਿਸਬਰਸਮੈਂਟ, ਰਿਕਵਰੀ ਅਫ਼ਸਰ ਅਤੇ ਯੂਨਿਟ ਮੈਨੇਜਰ ਦੀ ਅਸਾਮੀ ਲਈ ਇੰਟਰਵਿਊ 3 ਦਸੰਬਰ ਨੂੰ
ਵੈਲਨੈਸ ਅਡਵਾਈਜ਼ਰ, ਅਸਿਸਟੈਂਟ ਮੈਨੇਜਰ, ਬੀਏਐਮਐਸ ਡਾਕਟਰ ਅਤੇ ਡਾਈਟੀਸ਼ੀਅਨ ਦੀ ਅਸਾਮੀ ਲਈ ਵੀ ਇੰਟਰਵਿਊ ਅੱਜ
ਬਰਨਾਲਾ, 2 ਦਸੰਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਕੈਪੀਟਲ ਟਰਸਟ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ 3 ਦਸੰਬਰ 2021 (ਦਿਨ ਸ਼ੁੱਕਰਵਾਰ) ਨੂੰ ਸਵੇਰੇ 11:00 ਵਜੇ ਫੀਲਡ ਐਗਜ਼ੀਕਿਊਟਿਵ ਡਿਸਬਰਸਮੈਂਟ, ਰਿਕਵਰੀ ਅਫ਼ਸਰ ਅਤੇ ਯੂਨਿਟ ਮੈਨੇਜਰ ਦੀ ਅਸਾਮੀ ਲਈ ਡੀ.ਬੀ.ਈ.ਈ ਬਰਨਾਲਾ (ਰੋਜਗਾਰ ਦਫਤਰ) ਵਿਖੇ ਇੰਟਰਵਿਊ ਲਈ ਜਾਵੇਗੀ।
ਹੋਰ ਪੜ੍ਹੋ :-11 ਦਸੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
ਇਸ ਅਸਾਮੀ ਲਈ (ਸਿਰਫ ਮੇਲ) ਬਾਰਵੀਂ ਤੋਂ ਗਰੈਜੂਏਟ ਪਾਸ ਯੋਗਤਾ ਦੇ ਪ੍ਰਾਰਥੀ ਜਿਨ੍ਹਾਂ ਦੀ ਉਮਰ 19 ਤੋਂ 28 ਸਾਲ ਹੋਵੇ ਭਾਗ ਲੈ ਸਕਦੇ ਹਨ । ਇਸ ਤੋਂ ਇਲਾਵਾ ਯੂਨਿਟ ਮੈਨੇਜਰ ਦੀ ਅਸਾਮੀ ਲਈ ਘੱਟੋਂ ਘੱਟ 5 ਸਾਲ ਦਾ ਤਜਰਬਾ ਹੋਣਾ ਲਾਜਮੀ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਰਿਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ।
ਇਸੇ ਤਰ੍ਹਾਂ ਹੀ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ 3 ਦਸੰਬਰ 2021 (ਦਿਨ ਸ਼ੁੱਕਰਵਾਰ) ਨੂੰ ਸਵੇਰੇ 11:00 ਵਜੇ ਵੈਲਨੈਸ ਅਡਵਾਈਜ਼ਰ, ਅਸਿਸਟੈਂਟ ਮੈਨੇਜਰ, ਬੀਏਐਮਐਸ ਡਾਕਟਰ ਅਤੇ ਡਾਈਟੀਸ਼ੀਅਨ ਦੀ ਅਸਾਮੀ ਲਈ ਡੀ.ਬੀ.ਈ.ਈ ਬਰਨਾਲਾ (ਰੋਜ਼ਗਾਰ ਦਫ਼ਤਰ) ਵਿਖੇ ਇੰਟਰਵਿਊ ਲਈ ਜਾਵੇਗੀ। ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਵੈਲਨੈਸ ਅਡਵਾਈਜ਼ਰ, ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ (ਮੇਲ ਫੀਮੇਲ ਦੋਵੇ) ਬਾਰਵੀਂ ਤੋਂ ਗਰੈਜੂਏਟ ਪਾਸ ਯੋਗਤਾ ਦੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਹੋਵੇ ਭਾਗ ਲੈ ਸਕਦੇ ਹਨ। ਇੰਟਰਵਿਊ ਦੌਰਾਨ ਪ੍ਰਾਰਥੀ ਰਿਜੂਅਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ।
ਉਪਰੋਕਤ ਸਬੰਧੀ ਜਾਣਕਾਰੀ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਬਰਨਾਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

English





