ਭਾਜਪਾ ਨੇ ਪੰਜਾਬ ਅਤੇ ਚੰਡੀਗੜ ਦੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਦਿੱਤਾ ਸਮਰਥਨ

Vineet Joshi
ਭਾਜਪਾ ਨੇ ਪੰਜਾਬ ਅਤੇ ਚੰਡੀਗੜ ਦੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਦਿੱਤਾ ਸਮਰਥਨ
ਚੰਡੀਗੜ, 9 ਦਸੰਬਰ 2021
ਭਾਜਪਾ ਪੰਜਾਬ ਨੇ 1.1.2016 ਤੋਂ ਯੂ.ਜੀ.ਸੀ. ਤਨਖਾਹ-ਸਕੇਲਾਂ ਨੂੰ ਲਾਗੂ ਕਰਨ ਦੀ ਲੜਾਈ ਵਿੱਚ ਪੰਜਾਬ ਅਤੇ ਚੰਡੀਗੜ ਦੇ ਸੰਘਰਸਸੀਲ ਅਧਿਆਪਕਾਂ ਨੂੰ ਸਮਰਥਨ ਦਿੱਤਾ ਹੈ।

ਹੋਰ ਪੜ੍ਹੋ :-ਰਵੀ ਮੋਹਨ ਕਪੂਰ ਨੇ ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸੀ ਨੇ ਅਧਿਆਪਕਾਂ ਦੇ ਤਨਖਾਹ ਸਕੇਲਾਂ ਦੀ ਨੋਟੀਫਿਕੇਸਨ ਵਿੱਚ ਦੇਰੀ ਨੂੰ ਪੂਰੀ ਤਰਾਂ ਨਾਲ ਨਜਾਇਜ਼ ਕਰਾਰ ਦਿੱਤਾ। ਉਨਾਂ ਕਿਹਾ ਕਿ ਇਹ 2 ਨਵੰਬਰ, 2017 ਨੂੰ  ਨੇ ਉੱਚ ਸਿੱਖਿਆ ਵਿੱਚ ਅਧਿਆਪਕਾਂ ਲਈ 7ਵੇਂ ਤਨਖਾਹ-ਸਕੇਲ ਨੂੰ ਅਧਿਸੂਚਿਤ ਕੀਤਾ ਸੀ। ਉਸ ਸਮੇਂ ਅਧਿਆਪਕਾਂ ਨੂੰ ਸਮਝਾਇਆ ਗਿਆ ਸੀ ਕਿ ਜਦੋਂ ਪੰਜਾਬ 6ਵੇਂ ਤਨਖਾਹ ਕਮਿਸਨ ਦਾ ਨੋਟੀਫਕਿੇਸਨ ਹੋ ਜਾਵੇਗਾ ਤਾਂ ਉਨਾਂ ਦੇ ਪੇ-ਸਕੇਲ ਲਾਗੂ ਕਰ ਦਿੱਤੇ ਜਾਣਗੇ। ਹੁਣ, ਜਦੋਂ ਕਿ ਕਮਿਸਨ ਪੰਜਾਬ ਅਤੇ ਚੰਡੀਗੜ ਵਿੱਚ ਲਾਗੂ ਹੋ ਗਿਆ ਹੈ, ਅਧਿਆਪਕਾਂ ਨੇ ਵਿਸਵਾਸਘਾਤ ਅਤੇ ਦੁਖੀ ਮਹਿਸੂਸ ਕੀਤਾ .
ਬਾਕੀ ਸਾਰੇ ਰਾਜਾਂ ਨੇ ਆਪਣੇ ਅਧਿਆਪਕਾਂ ਲਈ ਨਵੇਂ  ਪੇ-ਸਕੇਲ ਲਾਗੂ ਕਰ ਦਿੱਤੇ ਹਨ। ਪੰਜਾਬ ਅਤੇ ਚੰਡੀਗੜ ਦੇ ਅਧਿਆਪਕ ਹੀ ਅਜੇ ਵੀ ਯੂਜੀਸੀ ਦੇ ਪੇ-ਸਕੇਲ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ।
ਜੋਸ਼ੀ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਨਵੇਂ ਸਕੇਲਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਅਤੇ ਸਕੇਲਾਂ ਨੂੰ ਯੂ.ਜੀ.ਸੀ. ਤੋਂ ਡੀਲਿੰਕ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ ਤਾਂ ਜੋ ਡਾ. ਐਚ.ਐਸ. ਕਿੰਗਰਾ, ਪ੍ਰਧਾਨ, ਪੀ.ਐਫ.ਯੂ.ਸੀ.ਟੀ.ਓ. ਆਪਣਾ ਮਰਨ ਵਰਤ ਖਤਮ ਕਰ ਸਕਣ ਅਤੇ ਅਕਾਦਮਿਕ ਕੰਮ ਵਿੱਚ ਵਿਘਨ ਪੈਣ ਤੋਂ ਰੋਕਿਆ ਜਾ ਸਕੇ ਅਤੇ ਵਿਦਿਆਰਥੀ ਆਪਣੀਆਂ ਕਲਾਸਾਂ ਵਿੱਚ ਵਾਪਸ ਜਾ ਸਕਨ ।