ਪੰਜਾਬ ‘ਚ ਸ਼ਹਿਰੀ ਸਿੱਖ 15 ਫੀਸਦ,  ਕਾਂਗਰਸ 2022 ਚੋਣਾਂ ‘ਚ ਦੇਵੇ ਨੁਮਾਇੰਦਗੀ – ਚੇਅਰਮੈਨ ਅਮਰਜੀਤ ਸਿੰਘ ਟਿੱਕਾ

NAVJOT SIDHU
ਪੰਜਾਬ 'ਚ ਸ਼ਹਿਰੀ ਸਿੱਖ 15 ਫੀਸਦ,  ਕਾਂਗਰਸ 2022 ਚੋਣਾਂ 'ਚ ਦੇਵੇ ਨੁਮਾਇੰਦਗੀ - ਚੇਅਰਮੈਨ ਅਮਰਜੀਤ ਸਿੰਘ ਟਿੱਕਾ
ਲੁਧਿਆਣਾ, 29 ਨਵੰਬਰ 2021
ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਸ: ਅਮਰਜੀਤ ਸਿੰਘ ਟਿੱਕਾ ਵੱਲੋਂ ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਸ਼ਹਿਰੀ ਸਿੱਖਾਂ ਨੂੰ ਬਣਦੀ ਯੋਗ ਪ੍ਰਤੀਨਿਧਤਾ ਦਿੱਤੀ ਜਾਵੇੇ।

ਹੋਰ ਪੜ੍ਹੋ :-ਸ਼੍ਰੋਮਣੀ ਅਕਾਲੀ ਦਲ ਵੱਲੋਂ 5 ਦਸੰਬਰ ਦੀ ਕੀਤੀ ਜਾਣ ਵਾਲੀ ਰੈਲੀ ਫ਼ਿਲਹਾਲ ਕੀਤੀ ਗਈ ਮੁਅੱਤਲੀ :  ਜਗਦੀਪ ਚੀਮਾ

ਸ. ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਸ਼ਹਿਰੀ ਸਿੱਖਾਂ ਦਾ ਪੰਜਾਬ ਵਿੱਚ ਬਹੁਤ ਵੱਡਾ ਵੋਟ ਬੈਂਕ ਹੈ ਅਤੇ ਸ਼ਹਿਰੀ ਸਿੱਖ ਹਮੇਸ਼ਾਂ ਸੈਕੂਲਰ ਸੋਚ ਵਾਲੀ ਪਾਰਟੀ ਨੂੰ ਆਪਣਾ ਵੋਟ ਦਿੰਦੇ ਹਨ ਅਤੇ ਸੈਕੂਲਰ ਸੋਚ ਨਾਲ ਖੜਦੇ ਹਨ। ਸ: ਟਿੱਕਾ ਨੇ ਪਾਰਟੀ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ 2022 ਵਿੱਚ ਸ਼ਹਿਰੀ ਸਿੱਖਾਂ ਨੂੰ ਟਿਕਟਾਂ ਵਿੱਚ ਬਣਦਾ ਹੱਕ ਦਿੱਤਾ ਜਾਵੇ ਤਾਂ ਜੋ 2020 ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣ ਸਕੇ। ਸ: ਟਿੱਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਹਿਰੀ ਸਿੱਖਾਂ ਨੂੰ ਬਣਦਾ ਮਾਣ ਦਿੱਤਾ ਜਾਵੇਗਾ ਅਤੇ ਟਿਕਟਾਂ ਦੀ ਵੰਡ ਮੌਕੇ ਸ਼ਹਿਰੀ ਸਿੱਖਾਂ ਦਾ ਵਿਸ਼ੇਸ਼ ਧਿਆਨ ਵੀ ਰੱਖਿਆ ਜਾਵੇਗਾ।