ਗੁਰਦਾਸਪੁਰ , 31 ਜਨਵਰੀ 2022
ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਨੇ ਪੀ ਐਚ ਸੀ ਕਾਹਨੂੰਵਾਨ ਭੈਣੀ ਮੀਆਂ ਖਾਨ ਅਤੇ ਸੀ ਐੱਚ ਸੀ ਭਾਮ ਦਾ ਦੌਰਾ ਕੀਤਾ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਨੇ ਵੈਕਸੀਨੇਸ਼ਨ ਕੈਂਪ ਅਤੇ ਘਰ ਘਰ ਜਾ ਕੇ ਵੈਕਸੀਨੇਸ਼ਨ ਦੇਣ ਵਾਲੀਆਂ ਟੀਮਾਂ ਦੀ ਚੈਕਿੰਗ ਕੀਤੀ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐੱਚ ਸੀ ਭਾਮ ਨੂੰ ਕਿਹਾ ਕੀ ਉਨ੍ਹਾਂ ਦਾ ਏਰੀਆ ਬਹੁਤ ਜ਼ਿਆਦਾ ਹੈ ਇਸ ਲਈ ਵੈਕਸੀਨੇਸ਼ਨ ਟੀਮਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਵੈਕਸੀਨੇਸ਼ਨ ਦਾ ਟੀਚਾ ਪੂਰਾ ਕੀਤਾ ਜਾ ਸਕੇ ।
ਹੋਰ ਪੜ੍ਹੋ :-ਵਿਜੈ ਸਾਂਪਲਾ ਨੇ ਦਾਖਿਲ ਕੀਤਾ ਆਪਣਾ ਨਾਮਜ਼ਦਗੀ ਪੱਤਰ, ਸੋਮਪ੍ਰਕਾਸ਼ ਬਣੇ ਪ੍ਰਸਤਾਵਕ
ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਹੀ ਇਲਾਕਾ ਨਿਵਾਸੀ, ਅਧਿਕਾਰੀ ਅਤੇ ਕਰਮਚਾਰੀ ਵੈਕਸੀਨੇਸ਼ਨ ਲਗਵਾਉਣ ਕਿਉਂਕਿ ਕੋਵਿਡ ਮਹਾਂਮਾਰੀ ਦੇ ਬਚਾਓ ਲਈ ਵੈਕਸੀਨੇਸ਼ਨ ਹੀ ਕਾਰਗਰ ਹੱਲ ਹੈ ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਦੀਆਂ ਸਾਵਧਾਨੀਆਂ ਮਾਸਕ ,ਪਹਿਨਾ ਹੱਥ ਧੋਣੇ ,ਸਮਾਜਿਕ ਦੂਰੀ ਬਣਾ ਕੇ ਰੱਖਣੀ ਅਤੇ ਭੀੜ ਵਾਲੀ ਜਗ੍ਹਾ ਤੇ ਜਾਣ ਲਈ ਪ੍ਰਹੇਜ਼ ਦੀ ਪਾਲਣਾ ਕੀਤੀ ਜਾਵੇ।

English






