ਚੰਡੀਗੜ੍ਹ, 05 ਜੁਲਾਈ 2025
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਐਸਟੇਟ ਦਫ਼ਤਰ ਨੇ ਯੂਟੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਵਨ ਮਹੋਤਸਵ 2025 ਨੂੰ 5 ਜੁਲਾਈ ਨੂੰ ਵੱਡੇ ਪੱਧਰ ਤੇ ਬੂਟੇ ਲਗਾਉਣ ਦੇ ਮੁਹਿੰਮ ਨਾਲ ਮਨਾਇਆ। ਇਹ ਉਪਰਾਲਾ ਕਾਲਜ ਵੱਲੋਂ ਵਾਤਾਵਰਣ ਸੰਭਾਲ ਵੱਲ ਲਏ ਗਏ ਇਕ ਹੋਰ ਕਦਮ ਵਜੋਂ ਵੇਖਿਆ ਗਿਆ।
ਇਸ ਮੁਹਿੰਮ ਦੀ ਅਗਵਾਈ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਕੀਤੀ, ਜ੍ਹਿਨਾਂ ਦੀ ਮੌਜੂਦਗੀ ਇਸ ਉਪਰਾਲੇ ਦੀ ਮੁੱਖ ਪ੍ਰੇਰਣਾ ਵੀ ਬਣੀ। ਉਨ੍ਹਾਂ ਨੇ ਪੇਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਰਜਿਸਟਰਾਰ ਕਰਨਲ ਆਰ.ਐਮ. ਜੋਸ਼ੀ, ਫੈਕਲਟੀ ਮੇਂਬਰ ਅਤੇ ਐਸਟੇਟ ਦਫ਼ਤਰ ਦੇ ਸਟਾਫ ਨਾਲ ਮਿਲ ਕੇ ਅਰੇਕਾ ਪਾਮ ਦਾ ਪੌਧਾ ਲਗਾ ਕੇ ਸ਼ੁਰੂਆਤ ਕੀਤੀ।
600 ਤੋਂ ਵੱਧ ਬੂਟੇ – ਜਿਨ੍ਹਾਂ ਵਿੱਚ ਜੜੀ-ਬੂਟੀਆਂ, ਫੁੱਲਦਾਰ ਪੌਦੇ, ਅੰਬ ਦੇ ਦਰੱਖਤ, ਹਿਬਿਸਕਸ ਅਤੇ ਅਰੇਕਾ ਪਾਮ ਸ਼ਾਮਲ ਹਨ – ਪੇਕ ਕੈਂਪਸ ਵਿੱਚ ਲਗਾਏ ਗਏ। ਇਹ ਹਰੇ-ਭਰੇ ਉਪਰਾਲੇ ਸਿਰਫ਼ ਕਾਲਜ ਤੱਕ ਸੀਮਤ ਨਹੀਂ ਰਹੇ। ਯੂਟੀ ਚੰਡੀਗੜ੍ਹ ਦੇ ਫੋਰੈਸਟ ਤੇ ਵਾਈਲਡਲਾਈਫ ਵਿਭਾਗ ਦੀ ਅਗਵਾਈ ਹੇਠ ਸ਼ਹਿਰ ਦੇ 253 ਸਥਾਨਾਂ ‘ਤੇ ਵੀ ਰੋਪਣ ਕੀਤਾ ਗਿਆ। ਮਕਸਦ ਹੈ, ਇੱਕ ਹੀ ਦਿਨ ਵਿੱਚ ਇੱਕ ਲੱਖ ਤੋਂ ਵੱਧ ਪੌਦੇ ਲਗਾਏ ਜਾਣ।
ਵਨ ਮਹੋਤਸਵ 2025 ਸਿਰਫ਼ ਇਕ ਰਵਾਇਤੀ ਇਵੈਂਟ ਨਹੀਂ, ਸਗੋਂ ਇਕ ਲੋਕ-ਕੇਂਦਰਤ ਮਿਸ਼ਨ ਹੈ – ਜਿੱਥੇ ਸਰਕਾਰੀ ਵਿਭਾਗ, ਵਿਦਿਆਕ ਸੰਸਥਾਵਾਂ, ਵਿਗਿਆਨਕ ਸੰਸਥਾਵਾਂ ਅਤੇ ਆਮ ਲੋਕ ਮਿਲਕੇ ਇੱਕ ਗੱਲ ਸਾਂਝੀ ਕਰ ਰਹੇ ਹਨ: ਸਾਫ਼ ਅਤੇ ਹਰਾ-ਭਰਾ ਭਵਿੱਖ – ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

English






