ਐਸ ਏ ਐਸ ਨਗਰ, 02 ਜੂਨ 2021
ਸਾਬਕਾ ਮੰਤਰੀ ਸੁਰਜੀਤ ਕੌਰ ਕਾਲਕਟ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਮੋਹਾਲੀ ਦੇ ਮੇਅਰ ਸ ਅਮਰਜੀਤ ਸਿੰਘ ਜੀਤੀ ਅਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਨੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ
ਇਸ ਦੌਰਾਨ ਰੀਥ ਰੱਖਣ ਸਮੇਤ ਸਾਰੀਆਂ ਰਸਮਾਂ ਨਿਭਾਉਂਦਿਆਂ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਇਸ ਮੌਕੇ ਹੋਰ ਪਤਵੰਤੇ ਵੀ ਹਾਜ਼ਰ ਸਨ।

English






