ਵਿਜੀਲੈਂਸ ਬਿਊਰੋ ਨੇ ਕੀਤੀ ਸਬ-ਇੰਸਪੈਕਟਰ ਹਰਜੀਤ ਸਿੰਘ ਦੀ ਬਹਾਦਰੀ ਦੀ ਸ਼ਲਾਘਾ

ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਨੇ ਹਰਜੀਤ ਸਿੰਘ ਨਾਂ ਦੀਆਂ ਨੇਮ ਪਲੇਟਾਂ ਲਾਈਆਂ

ਚੰਡੀਗੜ•, 27 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਅੱਜ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਿਨ•ਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਬਜ਼ੀ ਮੰਡੀ ਪਟਿਆਲਾ ਵਿਖੇ ਕਰਫਿਊ ਦੌਰਾਨ ਹਿੰਮਤ ਅਤੇ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਈ। ਮੁੱਖ ਡਾਇਰੈਕਟਰ-ਕਮ -ਏਡੀਜੀਪੀ ਸ੍ਰੀ ਬੀ.ਕੇ. ਉੱਪਲ ਦੀ ਅਗਵਾਈ ਅਧੀਨ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਰਜੀਤ ਸਿੰਘ ਦੇ ਨਾਂ ਦੀ ਨੇਮਪਲੇਟ ਲਗਾ ਕੇ ਇਕਜੁੱਟਤਾ ਜਤਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਬ-ਇੰਸਪੈਕਟਰ ਹਰਜੀਤ ਸਿੰਘ ਦੀ ਬੇਮਿਸਾਲ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ। ਉਸਦੀ ਬਹਾਦਰੀ ਦੇ ਸਤਿਕਾਰ ਵਜੋਂ, ਸਭ ਨੇ ਹਰਜੀਤ ਦੇ ਨਾਂ ਦਾ ਬੈਜ ਲਾ ਕੇ ਇਕਜੁੱਟਤਾ ਮੀਟਿੰਗ ਕੀਤੀ ਅਤੇ ਕਰਫਿਊ ਦੌਰਾਨ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿੱਚ ਸ਼ਾਨਦਾਰ ਕੰਮ ਕਰਨ ਲਈ ਪੰਜਾਬ ਪੁਲਿਸ ਦੇ ਇਸ ਅਧਿਕਾਰੀ ਦੀ ਪ੍ਰਸ਼ੰਸਾ ਕੀਤੀ।
ਉਨ•ਾਂ ਦੱਸਿਆ ਕਿ ਲੋਕਾਂ ਦੀ ਜਾਨ ਬਚਾਉਣ ਲਈ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਨੇ ਰਾਜ ਵਿੱਚ ਕਰੋਨਾ ਵਾਇਰਸ ਨਾਲ ਲੜਾਈ ਵਿੱਚ ਡਿਊਟੀਆਂ ਨਿਭਾ ਰਹੇ ਸਮੂਹ ਪੁਲਿਸ ਅਧਿਕਾਰੀਆਂ, ਕਰਮਚਾਰੀਆਂ, ਸਿਹਤ ਅਤੇ ਸਫਾਈ ਕਰਮਚਾਰੀਆਂ ਦੀ ਤਨਦੇਹੀ ਨਾਲ ਕੰਮ ਕਰਨ ਲਈ ਸ਼ਲਾਘਾ ਵੀ ਕੀਤੀ।
———
ਫੋਟੋ ਕੈਪਸ਼ਨ:
ਮੁੱਖ ਡਾਇਰੈਕਟਰ-ਕਮ- ਏਡੀਜੀਪੀ ਬੀਕੇ ਉੱਪਲ ਦੀ ਅਗਵਾਈ ਵਿੱਚ ਵਿਜੀਲੈਂਸ ਹੈੱਡਕੁਆਰਟਰ ਐਸ.ਏ.ਐਸ.ਨਗਰ ਵਿਖੇ ਅਧਿਕਾਰੀ ਅਤੇ ਕਰਮਚਾਰੀ ਐਸਆਈ ਹਰਜੀਤ ਸਿੰਘ ਦੀ ਨੇਮਪਲੇਟ ਲਗਾ ਕੇ ਇੱਕਜੁੱਟਤਾ ਜਤਾਉਂਦੇ ਹੋਏ।