ਚੰਗੀ ਸਮੱਰਥਾ ਰੱਖਣ ਵਾਲੇ ਸੀ.ਸੀ.ਟੀ.ਵੀ ਕੈਮਰਿਆ ਰਾਹੀ ਰੱਖੀ ਜਾਵੇਗੀ ਭੈੜੇ ਅਨਸਰਾ ਤੇ ਤਿੱਖੀ ਨਜਰ : ਸੀਨੀਅਰ ਪੁਲਿਸ ਕਪਤਾਨ

ਐਸ.ਏ.ਐਸ. ਨਗਰ 21 ਜੁਲਾਈ :-  
ਪੰਜਾਬ ਸਰਕਾਰ ਦੀ ਭੈੜੇ ਅਨਸਰਾ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੋਹਾਲੀ ਪੁਲਿਸ ਵੱਲੋ ਜਿਲ੍ਹਾ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਅਪਰਾਧਾ ਦੀ ਰੋਕਥਾਮ ਲਈ ਅਤੇ ਭੈੜੇ ਅਨਸਰਾ ਨੂੰ ਨੱਥ ਪਾਉਣ ਲਈ ਚੰਗੀ ਸਮੱਰਥਾ ਰੱਖਣ ਵਾਲੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ ਤਾ ਜੋ ਭੈੜੇ ਅਨਸਰਾ ਤੇ ਤਿੱਖੀ ਨਜਰ ਰੱਖੀ ਜਾ ਸਕੇ ਅਤੇ ਕੋਈ ਵੀ ਘਟਨਾ ਹੋਣ ਤੇ ਇਨ੍ਹਾ ਦੀ ਸਹਾਇਤਾ ਹਾਸਲ ਕੀਤੀ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ.(ਸਾਈਬਰ ਕ੍ਰਾਈਮ ਅਤੇ ਫੈਨਾਸ਼ੀਅਲ ਕ੍ਰਾਈਮ) ਸ੍ਰੀ ਸੁਖਨਾਜ ਸਿੰਘ ਨੇ ਜ਼ਿਲ੍ਹੇ ਵਿੱਚ ਲਗਾਏ ਗਏ ਵੱਖ ਵੱਖ ਕੈਮਰਿਆ ਸਬੰਧੀ ਦੱਸਿਆ ਕਿਹਾ ਕਿ  ਏਅਰਪੋਰਟ ਰੋਡ ਉੱਤੇ ਕੁੱਲ 11 ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਕਵਰ ਕੀਤਾ ਗਿਆ ਹੈ। ਜਿਨ੍ਹਾ ਵਿੱਚ 03 ਕੈਮਰੇ ਏ.ਐਨ.ਪੀ.ਆਰ (Automatic Number Plate Recognition) ਅਤੇ 08 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਵਰਲਡ ਟਰੇਡ ਸੈਂਟਰ ਦੇ ਸਹਿਯੋਗ ਨਾਲ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਗੁਰੂਦੁਆਰਾ ਸਿੰਘ ਸ਼ਹੀਦਾ ਸਾਹਿਬ ਦੇ ਨੇੜੇ ਮੇਨ ਚੌਂਕ ਵਿੱਚ ਕੁੱਲ਼ 11 ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜਿਨ੍ਹਾ ਵਿੱਚ 03 ਕੈਮਰੇ ਏ.ਅੇਨ.ਪੀ.ਆਰ (Automatic Number Plate Recognition) ਅਤੇ 08 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਹੋਮਲੈਂਡ ਸੋਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਹਨ।
ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਕਿਹਾ ਕਿ ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਭਵਿੱਖ ਵਿੱਚ ਮੋਹਾਲੀ ਸ਼ਹਿਰ ਦੇ ਹੋਰ ਮੇਨ ਚੌਕਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਵੀ ਹਾਈ ਰੈਸੂਲੇਸ਼ਨ ਦੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣਗੇ।