ਅੰਮ੍ਰਿਤਸਰ 11 ਦਸੰਬਰ 2021
47 ਵੀਂ ਜੂਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਜੋ ਕਿ ਪੱਛਮੀ ਬੰਗਾਲ ਵਿਚ ਹੋਣ ਜਾ ਰਹੀ ਹੈ , ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ ਕੀਤੀ ਗਈ ।
ਹੋਰ ਪੜ੍ਹੋ :-ਨੈਸ਼ਨਲ ਲੋਕ ਅਦਾਲਤ ਵਿੱਚ 627 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ
ਸਰਦਾਰ ਕੰਵਲਜੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ ਅਤੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਦੀ ਅਗਵਾਈ ਹੇਠ ਇਸ ਚੋਣ ਟਰਾਇਲ ਵਿੱਚ ਲੜਕੇ ਅਤੇ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਇਸ ਟਰਾਇਲ ਵਿੱਚ 20 ਲੜਕੇ ਅਤੇ 16 ਲੜਕੀਆਂ ਦੀ ਚੋਣ ਮੈਂਬਰ ਚੈਂਪੀਅਨਸ਼ਿਪ ਦੀ ਤਿਆਰੀ ਕਰ ਦਿੱਤੀ ਗਈ ਹੈ ਜੋ ਕਿ ਮਾਹਿਰਾਂ ਨੇ ਰਾਜ ਭਰ ਵਿਚੋਂ ਆਏ 150 ਲੜਕੇ ਅਤੇ 50 ਲੜਕੀਆਂ ਵਿੱਚੋਂ ਬੜੀ ਬਰੀਕੀ ਨਾਲ ਕੀਤੀ ਹੈ ।

English






