ਰੂਪਨਗਰ ਤੋਂ ਦਿੱਲੀ ਏਅਰਪੋਰਟ ਨੂੰ ਪੰਜਾਬ ਸਰਕਾਰ ਵਲੋਂ ਵੋਲਵੋ ਬੱਸਾਂ 15 ਜੂਨ ਤੋਂ ਸ਼ੁਰੂ

ਰੂਪਨਗਰ, 14 ਜੂਨ :-  ਪੰਜਾਬ ਸਰਕਾਰ ਵੱਲੋਂ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਵੱਖ-ਵੱਖ ਰਾਹਾਂ ਤੋਂ ਦਿੱਲੀ ਏਅਰਪੋਰਟ ਲਈ 15 ਜੂਨ 2022 ਤੋ ਸੁਪਰ ਇੰਟੈਗਰਲ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਅਧੀਨ ਪੰਜਾਬ ਰੋਡਵੇਜ ਰੂਪਨਗਰ ਡਿਪੂ ਵੱਲੋਂ ਵੀ ਅੱਜ ਤੋਂ 2 ਵੋਲਵੋ ਬੱਸਾਂ ਦੀ ਦਿੱਲੀ ਏਅਰਪੋਰਟ ਲਈ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਰੋਡਵੇਜ ਰੂਪਨਗਰ ਵੱਲੋਂ ਸੁਪਰ ਇੰਟੈਗਰਲ ਵੋਲਵੋ ਬੱਸਾਂ ਦੇ ਦੋ ਟਾਇਮ ਚਲਾਏ ਜਾਣਗੇ। ਜਿਹਨਾਂ ਵਿੱਚੋਂ ਇੱਕ ਟਾਇਮ ਸਵੇਰੇ 6.00 ਵਜੇ ਰੂਪਨਗਰ ਬੱਸ ਸਟੈਂਡ ਤੋਂ ਚੱਲ ਕੇ ਬੱਸ ਸਟੈਂਡ ਸੈਕਟਰ 17 ਚੰਡੀਗੜ, ਕਰਨਾਲ ਬਾਈਪਾਸ, ਪਾਣੀਪਤ ਅਤੇ ਦਿੱਲੀ ਸਿੰਘੂ ਬਾਰਡਰ ਹੁੰਦੇ ਹੋਏ ਦਿੱਲੀ ਏਅਰ ਪੋਰਟ ਤੱਕ ਜਾਵੇਗੀ ਅਤੇ ਦੂਸਰਾ ਟਾਇਮ 4.35 ਵਜੇ ਬੱਸ ਸਟੈਂਡ ਸੈਕਟਰ 17 ਚੰਡੀਗੜ ਤੋ ਦਿੱਲੀ ਏਅਰਪੋਰਟ ਲਈ ਵੀ ਇਸੇ ਰੂਟ ਰਾਹੀਂ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਵੋਲਵੋ ਬੱਸਾਂ ਦਾ ਕਿਰਾਇਆ ਚੰਡੀਗੜ ਤੋਂ ਦਿੱਲੀ ਏਅਰਪੋਰਟ ਲਈ 820 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਰੋਪੜ ਤੋ ਦਿੱਲੀ ਏਅਰਪੋਰਟ ਲਈ ਸਿਰਫ 970 ਰੁਪਏ ਹੈ ਜੋ ਕਿ ਹੋਰ ਪ੍ਰਾਈਵੇਟ ਬੱਸ ਸਰਵਿਸ ਤੋ ਬਹੁਤ ਹੀ ਘੱਟ ਹੈ। ਇਹਨਾ ਵੋਲਵੋ ਬੱਸਾਂ ਦੀ ਆਨਲਾਇਨ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਵੈਬਸਾਈਟ punbusline.com ‘ਤੇ ਕਰਵਾਈ ਜਾ ਸਕਦੀ ਹੈ