ਕਿਹਾ, ਦਿੱਲੀ ਵਾਂਗ ਚੰਡੀਗੜ ਵਿੱਚ ਵੀ ਹੋਵੇਗਾ ਬਦਲਾਅ
‘ਆਪ’ ਮੇਅਰ ਬਣਾਏਗੀ, ਨਾਮ ਦਾ ਐਲਾਨ ਜਲਦੀ ਕਰਾਂਗੇ
ਚੰਡੀਗੜ, 30 ਦਸੰਬਰ 2021
ਵਿਰੋਧੀ ਪਾਰਟੀਆਂ ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਬੱਸ ਅਤੇ ਸਰਕਾਰ ਦੋਵੇਂ ‘ਮਾਫੀਆ ਮੁਕਤ’ ਚਲਾਉਂਦੇ ਹਾਂ। ‘ਆਪ’ ਦੀ ਸਰਕਾਰ ਭਿ੍ਰਸਟਾਚਾਰ ਅਤੇ ਮਾਫੀਆ ਰਾਜ ਨੂੰ ਪੂਰੀ ਤਰਾਂ ਖਤਮ ਕਰਕੇ ਲੋਕਾਂ ਨੂੰ ਸਥਿਰ ਅਤੇ ਇਮਾਨਦਾਰ ਸਰਕਾਰ ਦੇਵੇਗੀ।
ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ
ਚੰਡੀਗੜ ਨਗਰ ਨਿਗਮ ਚੋਣਾਂ ‘ਚ ਇਤਿਹਾਸਕ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਿੱਤ ਯਾਤਰਾ ਦੀ ਅਗਵਾਈ ਕਰਨ ਵੀਰਵਾਰ ਨੂੰ ਇਥੇ ਚੰਡੀਗੜ ਪੁੱਜੇ ਸਨ। ਕੇਜਰੀਵਾਲ ਮੋਹਾਲੀ ਏਅਰਪੋਰਟ ‘ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਕੇਜਰੀਵਾਲ ਨੇ ਪਹਿਲੀ ਵਾਰ ਨਗਰ ਨਿਗਮ ਚੋਣਾਂ ਵਿੱਚ 14 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਣ ਲਈ ਚੰਡੀਗੜ ਵਾਸੀਆਂ ਦਾ ਧੰਨਵਾਦ ਕੀਤਾ।
ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਉਨਾਂ ਦੇ ਭਰੋਸੇ ਤੇ ਖਰੀ ਉਤਰੇਗੀ ਅਤੇ ਦਿੱਲੀ ਵਾਂਗ ਚੰਡੀਗੜ ਵਿੱਚ ਵੀ ਬਦਲਾਅ ਲਿਆਵੇਗੀ। ਉਨਾਂ ਕਿਹਾ ਕਿ ਦਿੱਲੀ ਦੇ ਵਿਕਾਸ ਦੀ ਹਵਾ ਹੁਣ ਚੰਡੀਗੜ ਵਿੱਚ ਵੀ ਵਗੇਗੀ। ਉਹਨਾਂ ਕਿਹਾ ਕਿ ਦਸ਼ਕਾਂ ਤੋਂ ਇਥੇ ਨਗਰ ਨਿਗਮ ‘ਤੇ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਵੱਲੋਂ ਸ਼ਹਿਰ ਵਿੱਚ ਗੰਦਗੀ ਦੇ ਢੇਰ ਲਗਾ ਕੇ ਜੋ ਇਸ ਖੂਬਸੂਰਤ ਸ਼ਹਿਰ ਦੇ ਅਕਸ ‘ਤੇ ਕਾਲਿਖ ਲਗਾਈ ਹੈ, ਉਸ ‘ਗੰਦਗੀ‘ ਨੂੰ ਆਮ ਆਦਮੀ ਪਾਰਟੀ ਸਾਫ ਕਰੇਗੀ। ਚੰਡੀਗੜ ਨਗਰ ਨਿਗਮ ‘ਚ ਸ਼ਹਿਰ ਦਾ ਮੇਅਰ ਬਣਾਉਣ ਦੇ ਸਵਾਲ ‘ਤੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਚੰਡੀਗੜ ‘ਚ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਏਗੀ, ਨਾਮ ਦਾ ਐਲਾਨ ਜਲਦ ਕਰਾਂਗੇ।

English






