ਫਿਰੋਜ਼ਪੁਰ 11 ਅਪ੍ਰੈਲ 2022
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਆਈ.ਏ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਪਿਰਥੀ ਸਿੰਘ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਿਰੋਜ਼ਪੁਰ ਵਲੋ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਨਾਉਣ ਲਈ ਰੀਪਰ ਦੀ ਵਰਤੋ ਨਾ ਕੀਤੀ ਜਾਵੇ ਕਿਉਕਿ ਹਵਾ ਵਿੱਚ ਨਮੀ ਅਤੇ ਤਰੇਲ ਹੋਣ ਕਾਰਨ ਖੇਤ ਵਿੱਚ ਖੜੀ ਕਣਕ ਦੀ ਫਸਲ ਅਤੇ ਨਾੜ ਵਿੱਚ ਕੁਝ ਨਮੀ ਹੋ ਸਕਦੀ ਹੈ ਅਤੇ ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਨਾਉਣ ਸਮੇ ਕਈ ਵਾਰ ਅੱਗ ਲਗਣ ਦੀ ਸਭੰਾਵਨਾ ਬਣ ਜਾਂਦੀ ਹੈ । ਜਿਸ ਕਰਕੇ ਖੇਤੀ ਮਸ਼ੀਨਰੀ ਦੇ ਨਾਲ-2 ਖੇਤ ਵਿੱਚ ਖੜੀ ਕਣਕ ਦੀ ਫਸਲ ਅਤੇ ਕਣਕ ਦੇ ਨਾੜ ਨੂੰ ਅੱਗ ਲੱਗ ਸਕਦੀ ਹੈ । ਜਿਸ ਨਾਲ ਕਿਸਾਨਾ ਦਾ ਕਾਫੀ ਆਰਥਿਕ ਨੁਕਸਾਨ ਹੋ ਸਕਦਾ ਹੈ ।
ਹੋਰ ਪੜ੍ਹੋ :-ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਬੱਚਿਆਂ ਨੂੰ ਮੁਫਤ ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਲਗਾਈਆਂ
ਇਸ ਲਈ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਨਾਉਣ ਲਈ ਰੀਪਰ ਦੀ ਵਰਤੋ ਕੀਤੀ ਜਾਵੇ ਅਤੇ ਤੂੂੜੀ ਬਨਾਉਣ ਵਾਲੀ ਰੀਪਰ ਮਸ਼ੀਨ ਬਹੁਤ ਜਿਆਦਾ ਪੁਰਾਣੀ ਨਹੀ ਹੋਣੀ ਚਾਹੀਦੀ । ਤੂੜੀ ਬਨਾਉਣ ਲਈ ਰੀਪਰ, ਸਵੇਰੇ 10:00 ਵਜੇ ਤੋ ਸ਼ਾਮ 07:00 ਵਜੇ ਤੱਕ ਚਲਾਇਆ ਜਾਵੇ ।

English






