ਮਹਿਲਾ ਕਾਂਗਰਸ ਪ੍ਰਧਾਨ ਸੋਢੀ  ਨੇ ਵੰਡੇ ਸੂਬਾ ਪੱਧਰੀ  ਨਿਯੁਕਤ-ਪੁੱਤਰ

BALVEER RANI SODHI
ਮਹਿਲਾ ਕਾਂਗਰਸ ਪ੍ਰਧਾਨ ਸੋਢੀ  ਨੇ ਵੰਡੇ ਸੂਬਾ ਪੱਧਰੀ  ਨਿਯੁਕਤ-ਪੁੱਤਰ
100 ਤੋਂ ਵੱਧ ਮਹਿਲਾਵਾਂ ਨੂੰ  ਮਿਲੀਆਂ   ਵੱਖ- ਵੱਖ ਜ਼ਿੰਮੇਵਾਰੀਆਂ
ਮਹਿਲਾ ਕਾਂਗਰਸ ਬ੍ਰਿਗੇਡ ਨੇ ਕਰ ਲਏ ਹਨ ਕਮਰ ਕੱਸੇ, ਮੁੜ ਤੋਂ ਆਵੇਗੀ ਪੰਜਾਬ ‘ਚ ਕਾਂਗਰਸ ਦੀ ਸਰਕਾਰ – ਬਲਵੀਰ ਰਾਣੀ ਸੋਢੀ
 ਚੰਡੀਗੜ੍ਹ 14  ਜਨਵਰੀ 2022

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਵੱਲੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪ੍ਰਵਾਨਗੀ ਤੋਂ ਬਾਅਦ  ਨਵੇਂ ਅਹੁਦੇਦਾਰਾਂ ਨੂੰ ਸੂਬਾ ਪੱਧਰ ਤੇ  ਨਿਯੁਕਤੀ ਪੱਤਰ ਤਕਸੀਮ ਕੀਤੇ ਗਏ  । ਜਿਸ ਅਨੁਸਾਰ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਜਨਰਲ ਸਕੱਤਰ,ਮੀਤ, ਪ੍ਰਧਾਨ,  ਜ਼ਿਲ੍ਹਾ ਪ੍ਰਧਾਨ ਅਤੇ ਸਪੈਸ਼ਲ ਇਨਵਾਇਟੀ ਵਜੋਂ ਨਿਯੁਕਤੀਆਂ ਦੇ ਪੱਤਰ ਦਿੱਤੇ ਗਏ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪੰਜਾਬ ਭਰ ਵਿੱਚੋਂ ਮਹਿਲਾ ਕਾਂਗਰਸੀ ਨੇਤਾਵਾਂ ਹਾਜ਼ਰ ਸਨ।

ਹੋਰ ਪੜ੍ਹੋ :-ਸੰਯੁਕਤ ਸਮਾਜ ਮੋਰਚਾ ‘ਆਪ’ ਦੇ ਆਗੂਆਂ ਨੂੰ ਤੋੜਨ ਲਈ ਚੋਣ ਖਰਚ ਕਰਨ ਦਾ ਦੇ ਰਿਹਾ ਲਾਲਚ: ਮੀਤ ਹੇਅਰ

ਇਸ ਮੌਕੇ ਵੱਡੀ ਗਿਣਤੀ ਵਿੱਚ ਇੱਥੇ ਕਾਂਗਰਸ ਭਵਨ ਵਿਖੇ ਪਹੁੰਚੀਆਂ ਕਾਂਗਰਸੀ  ਮਹਿਲਾਵਾਂ ਨੇ ਬਲਬੀਰ ਰਾਣੀ ਸੋਢੀ ਦਾ ਜਿੱਥੇ ਇਨ੍ਹਾਂ ਨਿਯੁਕਤੀਆਂ ਦੇ ਲਈ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੁੜ ਪੰਜਾਬ ਵਿੱਚ ਕਾਂਗਰਸ ਸਰਕਾਰ ਲਿਆਉਣ ਦੇ ਲਈ ਸਿਰਤੋੜ ਯਤਨ ਕੀਤੇ ਜਾਣਗੇ  ।ਇਨ੍ਹਾਂ ਨਿਯੁਕਤੀਆਂ ਦੇ ਵਿੱਚ 5- ਮੀਤ ਪ੍ਰਧਾਨ, 20- ਜਨਰਲ ਸਕੱਤਰ, 28- ਜ਼ਿਲ੍ਹਾ ਪ੍ਰਧਾਨ , 39 ਸਕੱਤਰ ਅਤੇ 23 ਸਪੈਸ਼ਲ ਇਨਵਾਇਟੀ ਵਜੋਂ ਮਹਿਲਾ ਕਾਂਗਰਸ ਨੇਤਾਵਾਂ ਦੀਆਂ ਨਿਯੁਕਤੀਆਂ ਸ਼ਾਮਿਲ ਹਨ  ।
ਇਸ ਮੌਕੇ ਹਾਜ਼ਰ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਮੈਡਮ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰ ਲਏ ਜਾਣ ਅਤੇ  ਅਤੇ ਬਕਾਇਦਾ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾ ਕੇ  ਮੁੜ ਤੋਂ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਲਿਆਂਦੀ ਜਾਵੇ । ਉਨ੍ਹਾਂ ਕਿਹਾ ਕਿ ਔਰਤ ਦੇ ਵਿਚ ਇਕ ਅਥਾਹ ਸ਼ਕਤੀ ਮੌਜੂਦ ਹੈ ਜਿਸ ਚਲਦੀ ਹੋਈ ਇਨ੍ਹਾਂ ਚੋਣਾਂ ਦੇ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੋਵੇਗੀ  ।