ਬਰਨਾਲਾ, 14 ਸਤੰਬਰ :-
ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚਲਾਈ ਜਾ ਰਹੀ ਭਾਰਤ ਸਰਕਾਰ ਦੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸੁਖਪਾਲ ਸਿੰਘ ਵੱਲੋਂ ਮੀਟਿੰਗ ਕੀਤੀ ਗਈ ਤੇ ਵਰਕਸ਼ਾਪ ਲਾਈ ਗਈ।
ਉਨਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਉਦਯੋਗਿਕ ਅਦਾਰਿਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ। ਇਸ ਮੀਟਿੰਗ ਵਿੱਚ ਐਨਏਪੀਐਸ ਦੀ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਸਾਰੀਆਂ ਉਦਯੋਗਿਕ ਇਕਾਈਆਂ ਨੇ ਭਾਗ ਲਿਆ, ਜਿਨਾਂ ਵਿੱਚ ਟ੍ਰਾਈਡੈਂਟ ਇੰਡੀਆ ਲਿਮਟਿਡ, ਆਈਓਐਲ, ਸਟੈਂਡਰਡ ਕੰਬਾਈਨਜ਼, ਸੇਫ਼ਰੋਨ ਸੰਨਜ਼, ਆਰ ਕੇ ਸਟੀਲਜ਼, ਹਰਮਨ ਬਿਊਟੀ ਪਲੈਨੇਟ ਆਦਿ ਸਨ।
ਇਸ ਮੌਕੇ ਸ. ਸੁਖਪਾਲ ਸਿੰਘ ਵੱਲੋਂ ਵਰਕਸ਼ਾਪ ਵਿਚ ਸ਼ਾਮਿਲ ਹੋਏ ਸਨਅਤੀ ਨੁਮਾਇੰਦਿਆਂ ਨੂੰ ਸਕੀਮ ਬਾਰੇ ਦੱਸਿਆ ਗਿਆ। ਇਸ ਮੌਕ ਕੰਵਲਦੀਪ ਵਰਮਾ (ਮਿਸ਼ਨ ਮੈਨੇਜਰ, ਪੀ ਐਸ ਡੀ ਐਮ) ਜੀ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਗੌਰਵ ਕੁਮਾਰ (ਟ੍ਰੇਨਿੰਗ ਅਤੇ ਪਲੇਸਮੈਂਟ ਮੈਨੇਜਰ, ਪੀ ਐਸ ਡੀ ਐਮ) ਵੱਲੋਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਦੀ ਵਿਸਥਾਰਤ ਜਾਣਕਾਰੀ ਪੀਪੀਟੀ ਰਾਹੀਂ ਦਿੱਤੀ ਗਿਈ।
ਇਸ ਵਰਕਸ਼ਾਪ ਵਿੱਚ ਗੁਰਤੇਜ ਸਿੰਘ, ਡੀਜੀਟੀਓ ਤੇ ਪ੍ਰੀਤ ਮੋਹਿੰਦਰ ਸਿੰਘ ਜੀਐਮ ਡੀਆਈਸੀ, ਇੰਡਸਟਰੀ ਚੈਂਬਰ ਪ੍ਰਧਾਨ ਵਿਜੇ ਗਰਗ ਨੇ ਅਪੀਲ ਕੀਤੀ ਕਿ ਭਾਰਤ ਸਰਕਾਰ ਦੀ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਆਤਮ ਨਿਰਭਰ ਬਣਾਇਆ ਜਾ ਸਕੇ।

English






