ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਗਿਆ

ਬਰਨਾਲਾ, 16 ਸਤੰਬਰ  :-  
  ਸਿਹਤ ਵਿਭਾਗ ਬਰਨਾਲਾ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਸਿਹਤ ਸੰਸਥਾਵਾਂ ‘ਚ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ਵ ਰੋਗੀ ਸੁਰੱਖਿਆ ਹਫਤਾ ਮਨਾਇਆ ਗਿਆ।
 ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਤਪਿੰਦਰਜੋਤ ਕੌਸ਼ਲ ਐਸਐਮਓ ਬਰਨਾਲਾ ਨੇ ਦੱਸਿਆ ਕਿ ਰੋਗੀ ਸੁਰੱਖਿਆ ਦਿਵਸ ਮਨਾਉਣ ਦਾ ਮੁੱਖ ਉਦੇਸ਼ ਰੋਗੀਆਂ ਦੀ ਸੁਰੱਖਿਆ ਲਈ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਵਾਰੀ ਜਾਗਰੂਕਤਾ ਦਿਵਸ ਦਾ ਥੀਮ ‘ਮੈਡੀਕੇਸ਼ਨ ਸੇਫਟੀ (ਨੁਕਸਾਨ ਤੋਂ ਬਿਨਾ ਦਵਾਈ)’ ਹੈ। ਡਾ. ਅੰਕੁਸ਼ ਬੱਚਿਆਂ ਦੇ ਮਾਹਿਰ, ਡਾ. ਸ਼ਿਖਾ ਰਿਡਾਲੋਜਿਸਟ, ਡਾ. ਆਂਚਲ ਔਰਤ ਰੋਗਾਂ ਦੇ ਮਾਹਿਰ ਅਤੇ ਪਰਮਜੀਤ ਕੌਰ ਇਨਫੈਕਸ਼ਨ  ਕੰਟਰੋਲ ਨਰਸ ਵੱਲੋਂ ਸਿਵਲ ਹਸਪਤਾਲ ਦੇ ਸਟਾਫ ਨੂੰ ਜਾਣਕਾਰੀ ਦਿੱਤੀ ਗਈ ਕਿ ‘’ ਰੋਗੀ ਸੁਰੱਖਿਆ ਹਫਤੇ” ਦਾ ਮੁੱਖ ਮੰਤਵ ਰੋਗੀ ਸੁਰੱਖਿਆ ਲਈ ਸਮਝ ਨੂੰ ਵਧਾਉਣਾ, ਸਿਹਤ ਸੰਭਾਲ ਸੁਰੱਖਿਆ ਵਿਚ ਜਨਤਕ ਭਾਗੀਦਾਰੀ ਨੂੰ ਵਧਾਉਣਾ ਅਤੇ ਹੈਲਥ ਕੇਅਰ ‘ਚ ਨੁਕਸਾਨਾਂ ਨੂੰ ਘਟਾਉਣ ਜਾਂ ਰੋਕਥਾਮ ਲਈ ਗਲੋਬਲ ਐਕਸ਼ਨ ਨੂੰ ਉਤਸ਼ਾਹਿਤ   ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਹਫਤੇ ਦੌਰਾਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਰਾਹੀਂ ਮਰੀਜ਼ਾਂ  ਦੀ ਸੁਰੱਖਿਆ ਨਾਲ ਜੁੜੀਆਂ ਹਾਈ ਅਲਰਟ ਡਰੱਗਸ ਅਤੇ ਹੋਰ ਮੁੱਦਿਆਂ ਉੱਤੇ ਸਟਾਫ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਗਗਨਦੀਪ ਕੌਰ, ਹਰਪ੍ਰੀਤ ਕੌਰ ਸਟਾਫ ਨਰਸ ਅਤੇ ਸਮੂਹ ਸਟਾਫ ਸਿਵਲ ਹਸਪਤਾਲ ਹਾਜ਼ਰ ਸੀ।