ਮਹਿਲਾ ਮਰੀਜ਼ਾਂ ਲਈ ਮੁਫ਼ਤ ਓ.ਪੀ.ਡੀ.
ਫਾਜ਼ਿਲਕਾ 8 ਮਾਰਚ 2022
ਫਾਜ਼ਿਲਕਾ ਡੱਬਵਾਲਾ ਕਲਾਂ ਵਿੱਚ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ: ਰੁਪਾਲੀ ਮਹਾਜਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਹਨ, ਸਗੋਂ ਬਹੁਤ ਅੱਗੇ ਆ ਗਈਆਂ ਹਨ।
ਹੋਰ ਪੜ੍ਹੇਂ :-ਜ਼ਿਲ੍ਹਾ ਪੱਧਰ ਤੇ ਮੱਲਾ ਮਾਰਨ ਵਾਲੇ ਵਿਦਿਆਰਥੀ ਤੇ ਅਧਿਆਪਕ ਸਨਮਾਨਿਤ
ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਵੱਲੋਂ ਮਹਿਲਾ ਮਰੀਜ਼ਾਂ ਲਈ ਓ.ਪੀ.ਡੀ. ਮੁਫ਼ਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਘਰ ਦੇ ਨਾਲ-ਲਾਲ ਮਹਿਲਾ ਦਫਤਰਾਂ ਵਿੱਚ ਆਪਣੀ ਜਿਮੇਵਾਰੀ ਚੰਗੇ ਢੰਗ ਨਾਲ ਨਿਭਾ ਰਹੀਆਂ ਹਨ। ਇਸ ਦੌਰਾਨ ਹਸਪਤਾਲ ਦਾ ਸਟਾਫ਼ ਅਤੇ ਹੋਰ ਔਰਤਾਂ ਹਾਜ਼ਰ ਸਨ।

English





