ਐਫਆਈਆਰ ਦਰਜ
ਐਸ ਏ ਐਸ ਨਗਰ 7 ਜੂਨ 2021
ਇਸ ਵਿਰੋਧ ਪ੍ਰਦਰਸ਼ਨ ਦੌਰਾਨ ਲਗਭਗ 150 ਲੋਕ ਇਕੱਠੇ ਹੋਏ ਜੋ ਕੋਵਿਡ ਦਿਸ਼ਾ ਨਿਰਦੇਸ਼ਾਂ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਦੇ ਆਰਡਰ ਨੰ. ਡੀ.ਸੀ.ਐਮ / ਐਮ.ਏ. / 2020/8597 ਮਿਤੀ 07.05.2021 ਦੀ ਉਲੰਘਣਾ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ, ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਰੂਡੀ, ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਯੂਥ ਵਿੰਗ ਦੀ ਪ੍ਰਧਾਨ ਅਨਮੋਲ ਗਗਨ ਮਾਨ, ਜ਼ਿਲ੍ਹਾ ਇੰਚਾਰਜ ਗੁਰਵਿੰਦਰ ਮਿੱਤਲ, ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਗੁਰਤੇਜ ਪਨੂੰ, ਵਿਨੀਤ ਵਰਮਾ, ਡਾ. ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਨਰਿੰਦਰ ਸਿੰਘ ਸ਼ੇਰਗਿੱਲ, ਸੁਭਾਸ਼ ਸ਼ਰਮਾ, ਰਾਜ ਗਿੱਲ, ਦੇਵ ਮਾਨ, ਮੰਗ ਚੰਦ ਸ਼ੇਰਮਾਜਰਾ, ਚੇਤਨ ਜੋਧੇਮਾਜਰਾ, ਦਿਨੇਸ਼ ਚੱਠਾ, ਤਜਿੰਦਰ ਮਹਿਰਾ, ਨਰਿੰਦਰ ਟਿਵਾਣਾ, ਅਜੈ ਲਿਬੜਾ, ਨੀਨਾ ਮਿੱਤਲ, ਅਨੂ ਬੱਬਰ, ਮਨਮਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਸ਼ਾਮਲ ਸਨ। ਇਸ ਦੇ ਸੰਬੰਧ ਵਿੱਚ ਅੱਜ ਡਿਊਟੀ ਮੈਜਿਸਟਰੇਟ ਹਿਤੇਨ ਕਪਿਲਾ, ਬੀਡੀਪੀਓ, ਖਰੜ, ਐਸ ਏ ਐਸ ਨਗਰ ਤੋਂ ਇੱਕ ਸ਼ਿਕਾਇਤ ਮਿਲੀ ਹੈ।
ਇਸ ਲਈ ਉਪਰੋਕਤ ਵਿਅਕਤੀ ਅਤੇ 150 ਦੇ ਲਗਭਗ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਨੰ. 130/21 ਆਈਪੀਸੀ ਦੀ ਧਾਰਾ 186, 188, 269 ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51 (1) (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

English






