ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਆਪਣਾ ਸਰੀਰ ਚੁਸਤ-ਦਰੁਸਤ ਰੱਖਣਾ ਚਾਹੀਦਾ ਹੈ : ਜਗਦੀਪ ਚੀਮਾ

ਫਤਿਹਗੜ੍ਹ ਸਾਹਿਬ,17 ਜਨਵਰੀ (  )  ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਆਪਣਾ ਸਰੀਰ ਚੁਸਤ ਦਰੁਸਤ ਰੱਖਣਾ ਚਾਹੀਦਾ ਹੈ, ਕਿਉਂਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਯੋਗਦਾਨ ਅਦਾ ਕਰਦੀਆਂ ਹਨ  । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੰਸਦੀ ਹਲਕਾ ਉਮੀਦਵਾਰ  ਜਗਦੀਪ ਸਿੰਘ ਚੀਮਾ ਨੇ ਹਲਕਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਰਾਮਪੁਰ ਵਿਖੇ ਕੁਸ਼ਤੀ ਦੰਗਲ ਮੇਲੇ ਦੌਰਾਨ ਪਹਿਲਵਾਨਾਂ ਦੀ ਕੁਸ਼ਤੀ ਸ਼ੁਰੂ ਕਰਨ ਉਪਰੰਤ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ  ।
ਜਥੇਦਾਰ ਚੀਮਾ ਨੇ ਕਿਹਾ ਕਿ  ਖੇਡਾਂ ਜਿੱਥੇ ਸਰੀਰ ਨੂੰ ਚੁਸਤੀ ਦਿੰਦੀਆਂ ਹਨ ਉੱਥੇ ਹੀ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਉਂਦੀਆਂ ਹਨ ਕਿਉਂਕਿ ਵਧੀਆ ਖਿਡਾਰੀਆਂ ਨੂੰ  ਸਰਕਾਰਾਂ ਵੱਲੋਂ ਵੱਡੀਆਂ ਵੱਡੀਆਂ ਨੌਕਰੀਆਂ ਤਕ ਦੇ ਕੇ ਨਿਵਾਜਿਆ ਜਾਂਦਾ ਹੈ । ਉਨ੍ਹਾਂ ਪਿੰਡ ਰਾਮਪੁਰ  ਦੇ ਨਿਵਾਸੀਆਂ ਛਿੰਝ ਮੇਲੇ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਦੇ ਹੀ ਨਹੀਂ ਆਲੇ ਦੁਆਲੇ ਦੇ  ਨਗਰਾਂ ਦੇ ਨੌਜਵਾਨ ਵੀ ਖੇਡਾਂ ਵੱਲ ਉਤਸ਼ਾਹਿਤ ਹੁੰਦੇ ਹਨ  । ਜਥੇਦਾਰ ਚੀਮਾ ਨੇ ਇਸ ਮੌਕੇ ਡੇਰੇ ਦੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ  ।
 ਇਸ ਮੌਕੇ ਹੋਰਨਾਂ ਤੋਂ ਇਲਾਵਾ  ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗਿਆਨ ਸਿੰਘ, ਸੰਦੀਪ ਸਿੰਘ, ਬਾਬਾ ਮੰਗਲ ਗਿਰੀ, ਹਰਿੰਦਰ ਸਿੰਘ ਕੁੱਕੀ,  ਜੱਥੇ ਸਵਰਨ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਕਰਮ ਸਿੰਘ, ਸ੍ਰੀ ਕਾਕਾ ਸਿੰਘ, ਹਰਕੀਰਤ ਸਿੰਘ, ਸਤਵਿੰਦਰ ਸਿੰਘ ਸੱਤੀ, ਕੁਲਵੀਰ ਸਿੰਘ ਆਦਿ ਵੀ ਹਾਜ਼ਰ ਸਨ  ।